ਦਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਰ 1 [ਨਾਂਪੁ] ਦਰਵਾਜ਼ਾ, ਬੂਹਾ 2 [ਨਾਂਇ] ਕੀਮਤ, ਭਾਅ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14055, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਦਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਰ. ਸੰ. (ਦੇਖੋ, ਦ੍ਰਿ ਧਾ). ਸੰਗ੍ਯਾ—ਡਰ. ਭਯ (ਭੈ). “ਕਾ ਦਰ ਹੈ ਜਮ ਕੋ ਤਿਨ ਜੀਵਨ , ਅੰਤ ਭਜੇ ਗੁਰੁ ਤੇਗਬਹਾਦੁਰ?” (ਗੁਪ੍ਰਸੂ) ੨ ਸ਼ੰਖ. “ਗਦਾ ਚਕ੍ਰ ਦਰ  ਅੰਬੁਜ ਧਾਰੂ.”1 (ਨਾਪ੍ਰ) ੩ ਗੁਫਾ. ਕੰਦਰਾ। ੪ ਪਾੜਨ ਦੀ ਕ੍ਰਿਯਾ. ਵਿਦਾਰਣ। ੫ ਫ਼ਾ  ਦ੍ਵਾਰ. ਦਰਵਾਜ਼ਾ. “ਦਰ ਦੇਤ ਬਤਾਇ ਸੁ ਮੁਕਤਿ ਕੋ.” (ਨਾਪ੍ਰ) ੬ ਕ੍ਰਿ. ਵਿ—ਅੰਦਰ. ਵਿੱਚ. “ਦਰ ਗੋਸ ਕੁਨ ਕਰਤਾਰ.” (ਤਿਲੰ ਮ: ੧) “ਆਇ ਪ੍ਰਵੇਸੇ ਪੁਰੀ ਦਰ ਜਨੁ ਉਦ੍ਯੋ ਸੁ ਚੰਦੂ। ਨਿਜ ਦਰ ਦਰ ਦਾਰਾ ਖਰੀ ਲੇ ਮਾਲ ਬਲੰਦੂ.” (ਗੁਪ੍ਰਸੂ) ੭ ਦਰਬਾਰ ਦਾ ਸੰਖੇਪ. “ਕਹੁ ਨਾਨਕ ਦਰ ਕਾ ਬੀਚਾਰ.” (ਭੈਰ ਮ: ੫) ੮ ਹਿੰ. ਨਿਰਖ. ਭਾਉ। ੯ ਕਦਰ. ਮਹਿਮਾ। ੧੦ ਕਈ ਥਾਂ ਦਲ ਦੀ ਥਾਂ ਭੀ ਦਰ ਸ਼ਬਦ ਵਰਤਿਆ ਹੈ. “ਦੇਵਤਿਆਂ ਦਰਿ ਨਾਲੇ.” (ਜਪੁ) ਦੇਵਤਿਆਂ ਦੀ ਮੰਡਲੀ (ਸਭਾ) ਸਾਥ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.