ਦਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਲ [ਨਾਂਪੁ] ਜੱਥਾ , ਪਾਰਟੀ , ਗਰੁੱਪ, ਸਮੂਹ , ਇਕੱਠ , ਝੁੰਡ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਲ. ਸੰ. दल्. ਧਾ—ਚੀਰਨਾ, ਪਾੜਨਾ, ਟੁਕੜੇ ਟੁਕੜੇ ਕਰਨਾ, ਕੁਮਲਾਉਣਾ। ੨ ਸੰਗ੍ਯਾ—ਪੱਤਾ. ਪਤ੍ਰ. “ਤਰੁ ਦਲ ਹਰੇ.” (ਗੁਪ੍ਰਸੂ) ੩ ਫੁੱਲ ਦੀ ਪਾਂਖੁੜੀ. “ਲੋਚਨ ਅਮਲ ਕਮਲ ਦਲ ਜੈਸੇ.” (ਨਾਪ੍ਰ) ੪ ਦਲੀਆ. ਮਲੀਦਾ. “ਤਹ ਕਰਦਲ ਕਰਨਿ ਮਹਾ ਬਲੀ.” (ਸ੍ਰੀ ਤ੍ਰਿਲੋਚਨ) ਉੱਥੇ ਧਰਮ ਰਾਜ ਦੇ ਬਲੀ ਦੂਤ ਹੱਥ ਨਾਲ ਮਲੀਦਾ ਕਰ ਛੱਡਦੇ ਹਨ।1 ੫ ਸਮੂਹ. ਝੁੰਡ. “ਰਹੈ ਕਿਰਮ ਦਲ ਖਾਈ.” (ਸੋਰ ਕਬੀਰ) ੬ ਫ਼ੌਜ. “ਚਤੁਰੰਗਨਿ ਦਲ ਸਾਜ.” (ਚੰਡੀ ੧) ੭ ਮੋਟਾਈ। ੮ ਸ਼ਸਤ੍ਰ ਦਾ ਕੋ੄. ਮਿਆਂਨ। ੯ ਧਨ । ੧੦ ਦੇਖੋ, ਦਲਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.