ਦਿਲਰੁਬਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਿਲਰੁਬਾ [ਵਿਸ਼ੇ] ਦਿਲ ਨੂੰ ਮੋਹ ਲੈਣ ਵਾਲ਼ਾ , ਖਿੱਚ ਪਾਉਣ ਵਾਲ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਦਿਲਰੁਬਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਦਿਲਰੁਬਾ. ਫ਼ਾ
ਦਿਲ ਲੈ ਜਾਣ ਵਾਲਾ. ਮਾਸ਼ੂਕ । ੨ ਇੱਕ ਤਾਰਦਾਰ ਵਾਜਾ. Guitar.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦਿਲਰੁਬਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਦਿਲਰੁਬਾ :ਇਹ ਇਕ ਤੰਤੀ ਸਾਜ਼ ਹੈ ਜੋ ਤਾਰਾਂ ਛੇੜਨ ਨਾਲ ਸੁਰ ਪੈਦਾ ਕਰਦਾ ਹੈ।
ਇਸ ਸਾਜ਼ ਦਾ ਹੇਠਲਾ ਹਿੱਸਾ ਸਾਰੰਗੀ ਵਰਗਾ ਹੁੰਦਾ ਹੈ ਅਤੇ ਉੱਪਰਲਾ ਸਿਤਾਰ ਨਾਲੋਂ ਜ਼ਰਾ ਛੋਟਾ ਹੁੰਦਾ ਹੈ। ਇਸ ਉੱਤੇ ਖੂੰਟੀਆਂ ਲੱਗੀਆਂ ਹੁੰਦੀਆਂ ਹਨ। ਇਸ ਵਿਚ ਚਾਰ ਮੁੱਖ ਤਾਰਾਂ ਹੁੰਦੀਆਂ ਹਨ ਜਿਨ੍ਹਾਂ ਵਿਚੋਂ ਦੋ ਪਿੱਤਲ ਦੀਆਂ ਅਤੇ ਦੋ ਸਟੀਲ ਦੀਆਂ ਹੁੰਦੀਆਂ ਹਨ । ਇਨ੍ਹਾਂ ਦੀਆਂ ਅੱਗੋਂ ਸੱਤ ਸਹਾਇਕ ਤਾਰਾਂ ਹੁੰਦੀਆਂ ਹਨ। ਸਾਰੰਗੀ ਦੀ ਤਰ੍ਹਾਂ ਇਹ ਸਾਜ਼ ਗਜ਼ ਨਾਲ ਵਜਾਇਆ ਜਾਂਦਾ ਹੈ। ਇਸ ਦੇ ਉੱਪਰਲੇ ਭਾਗ ਦੀ ਲੰਬਾਈ ਨਿਸ਼ਚਿਤ ਹੁੰਦੀ ਹੈ ਤੇ ਲਗਭਗ 15 ਤੋਂ 17 ਤਕ ਖੂੰਟੀਆਂ ਲਾਈਆਂ ਜਾਂਦੀਆਂ ਹਨ। ਇਸ ਨੂੰ ਸ ਪ ਸ ਗ ਸੁਰਾਂ ਨਾਲ ਮਿਲਾਇਆ ਜਾਂਦਾ ਹੈ।
ਇਸੇ ਕਿਸਮ ਦਾ ਇਕ ਹੋਰ ਸਾਜ਼ ਹੈ ਜਿਸ ਨੂੰ ਇਸਰਾਜ ਕਿਹਾ ਜਾਂਦਾ ਹੈ । ਇਹ ਦਿਲਰੁਬਾ ਨਾਲੋਂ ਜ਼ਰਾ ਛੋਟਾ ਹੁੰਦਾ ਹੈ। ਦਿਲਰੁਬਾ ਸਾਜ਼ ਦੀ ਕਾਢ ਮੁਸਲਿਮ ਕਾਲ ਵਿਚ ਹੋਈ । ਇਹ ਸਾਰੰਗੀ ਤੋਂ ਬਣਾਇਆ ਗਿਆ ਹੈ। ਸਾਰੰਗੀ ਕੇਵਲ ਮਰਦ ਹੀ ਵਜਾ ਸਕਦੇ ਸਨ। ਔਰਤਾਂ ਉਸ ਨੂੰ ਇਸ ਕਰ ਕੇ ਨਹੀਂ ਵਜਾ ਸਕਦੀਆਂ ਸਨ ਕਿਉਂਕਿ ਉਸ ਨਾਲ ਨਹੁੰਆਂ ਦੀ ਖ਼ੂਬਸੂਰਤੀ ਖਰਾਬ ਹੁੰਦੀ ਸੀ ਜਿਸ ਕਰ ਕੇ ਦਿਲਰੁਬਾ ਸਾਜ਼ ਹੋਂਦ ਵਿਚ ਆਇਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-23-12-32-43, ਹਵਾਲੇ/ਟਿੱਪਣੀਆਂ: ਹ. ਪੁ. –ਦੀ. ਸਟੋਰੀ ਆਫ਼ ਇੰਡੀਅਨ ਮਿਊਜ਼ਿਕ ਓ ਗੋਸਵਾਮੀ : 305
ਵਿਚਾਰ / ਸੁਝਾਅ
Please Login First