ਦੀਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੀਨ ( ਨਾਂ , ਪੁ ) ਮਜ਼੍ਹਬ; ਧਰਮ; ਇਮਾਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦੀਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੀਨ [ ਨਾਂਪੁ ] ਧਰਮ , ਮਜ਼੍ਹਬ , ਇਮਾਨ; ਗ਼ਰੀਬ , ਨਿਰਧਨ , ਨਿਤਾਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3206, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੀਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੀਨ . ਦਿੱਤਾ. ਦਿੱਤੀ. “ ਦੀਨ ਗਰੀਬੀ ਆਪਨੀ.” ( ਸ. ਕਬੀਰ ) ੨ ਭਾਈ ਗੁਰਦਾਸ ਜੀ ਨੇ “ ਦਾਤਾ ਗੁਰੂ ਨਾਨਕ” ਦਾ ਆਦਿ ਅਤੇ ਅੰਤ ਦਾ ਅੱਖਰ ਲੈਕੇ ਭਾਵ ਅਰਥ ਕੀਤਾ ਹੈ—

 

“ ਦਦੇ ਦਾਤਾ ਗੁਰੂ ਹੈ ਕਕੇ ਕੀਮਤਿ ਕਿਨੈ ਨ ਪਾਈ ,

ਸੋ ਦੀਨ ਨਾਨਕ ਸਤਿਗੁਰੁ ਸਰਣਾਈ.”

                ੩ ਸੰ. ਵਿ— ਦਰਿਦ੍ਰ. ਗ਼ਰੀਬ. “ ਦੀਨਦੁਖ ਭੰਜਨ ਦਯਾਲ ਪ੍ਰਭੁ.” ( ਸਹਸ ਮ : ੫ ) ੪ ਕਮਜ਼ੋਰ. “ ਭਾਵਨਾ ਯਕੀਨ ਦੀਨ.” ( ਅਕਾਲ ) ੫ ਅਨਾਥ. “ ਦੀਨ ਦੁਆਰੈ ਆਇਓ ਠਾਕੁਰ!” ( ਦੇਵ ਮ : ੫ ) ੬ ਸੰ. ਦੈਨ੍ਯ. ਸੰਗ੍ਯਾ— ਦੀਨਤਾ. “ ਦੂਖ ਦੀਨ ਨ ਭਉ ਬਿਆਪੈ.” ( ਮਾਰੂ ਮ : ੫ ) ੭ ਅ਼ ਧਰਮ. ਮਜਹਬ. “ ਦੀਨ ਬਿਸਾਰਿਓ ਰੇ ਦਿਵਾਨੇ.” ( ਮਾਰੂ ਕਬੀਰ ) ੮ ਪਰਲੋਕ. “ ਦੀਨ ਦੁਨੀਆ ਏਕ ਤੂਹੀ.” ( ਤਿਲੰ ਮ : ੫ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੀਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦੀਨ ( ਸੰ. । ਅ਼ਰਬੀ ) ੧. ਧਰਮਪਰਮਾਰਥਦੁਨੀਆ ਦੇ ਉਲਟ ਉਚੇ ਭਾਵਾਂ ਦਾ ਜੀਵਨ । ਯਥਾ-‘ ਜੁ ਲਰੈ ਦੀਨ ਕੇ ਹੇਤ’ । ਤਥਾ-‘ ਦੀਨ ਦੁਨੀਆ ਤੇਰੀ ਟੇਕ ’ ਭਾਵ ਪ੍ਰਲੋਕ ਅਤੇ ਲੋਕ ਵਿਚ ।

੨. ( ਸੰਸਕ੍ਰਿਤ ) ਗ੍ਰੀਬ । ਯਥਾ-‘ ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ’ ਅਸੀਂ ਜੋ ਗ੍ਰੀਬਾਂ ਦੇ ਗ੍ਰੀਬ ਹਾਂ ( ਸਾਡੇ ਉਤੇ ) ਦਇਆਲ ਭਏ ਹਨ , ਜਿਕੁਰ ਕ੍ਰਿਸ਼ਨ ਬਿਦਰ ਦੇ ਘਰ ਆਯਾ ਸੀ

੩. ( ਕ੍ਰਿ. । ਹਿੰਦੀ ਦੇਣਾ ਤੋਂ ) ਦਿਤੀ । ਯਥਾ-‘ ਦੀਨ ਗਰੀਬੀ ਆਪੁਨੀ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.