ਦੀਨਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਦੀਨਾ. ਦਿੱਤਾ. ਦੀਆ. “ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ.” (ਤੁਖਾ ਛੰਤ  ਮ: ੫) ੨ ਦੀਨ  ਦਾ. ਦੀਨ ਦੀ. “ਬਿਨਉ ਸੁਨਹੁ ਇਕ ਦੀਨਾ.” (ਤੁਖਾ ਛੰਤ ਮ: ੫)
           ੩ ਸੰਗ੍ਯਾ—ਜਿਲਾ ਫ਼ਿਰੋਜ਼ਪੁਰ, ਤਸੀਲ  ਮੋਗਾ, ਥਾਣਾ ਨਿਹਾਲਸਿੰਘ ਵਾਲਾ ਵਿੱਚ ਇੱਕ ਪਿੰਡ. ਇਸ ਦੇ ਪਾਸ ਹੀ ਦੱਖਣ  ਵੱਲ  ਗੁਰੂ ਗੋਬਿੰਦ ਸਿੰਘ  ਸਾਹਿਬ ਦਾ ਗੁਰਦ੍ਵਾਰਾ “ਲੋਹਗੜ੍ਹ” ਨਾਮ  ਤੋਂ ਪ੍ਰਸਿੱਧ ਹੈ. ਦਰਬਾਰ  ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ  ਰਿਆਸਤ  ਫਰੀਦਕੋਟ ਨੇ ਕਰਵਾਈ ਹੈ. ਮਹਾਰਾਜਾ ਰਣਜੀਤ ਸਿੰਘ  ਵੱਲੋਂ ਕ਼ਰੀਬ ਦੋ ਸੌ ਘੁਮਾਉਂ ਜ਼ਮੀਨ ਗੁਰਦ੍ਵਾਰੇ ਦੇ ਨਾਮ ਹੈ. ਮੇਲਾ  ਮਾਘੀ  ਨੂੰ ਹੁੰਦਾ ਹੈ. ਰੇਲਵੇ ਸਟੇਸ਼ਨ ਰਾਮਪੁਰਾਫੂਲ ਤੋਂ ੧੮ ਮੀਲ  ਉੱਤਰ  ਅਤੇ  ਜੈਤੋ  ਸਟੇਸ਼ਨ ਤੋਂ ੧੮ ਮੀਲ ਪੂਰਵ ਹੈ. ਕਈ ਲੇਖਕਾਂ ਨੇ ਲਿਖਿਆ ਹੈ ਕਿ “ਫ਼ਰ ਨਾਮਾ” ਲੋਹਗੜ੍ਹ  ਤੋਂ ਦਸ਼ਮੇਸ਼ ਨੇ ਲਿਖ ਕੇ ਔਰੰਗਜ਼ੇਬ ਨੂੰ ਭੇਜਿਆ ਸੀ, ਪਰ  “ਫ਼ਰਨਾਮਾ” ਤੋਂ ਮਲੂਮ ਹੋਂਦਾ ਹੈ ਕਿ ਇਸ ਦੇ ਲਿਖਣ ਸਮੇਂ ਕਲਗੀਧਰ ਕਾਂਗੜ  ਵਿਰਾਜਦੇ ਸਨ.1 ਦੇਖੋ, ਜਫਰਨਾਮਾ ਸਾਹਿਬ ਅਤੇ ਦਯਾਲਪੁਰਾ। ੪ ਸੰ. ਚੂਹੀ. ਮੂਕਾ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
      
      
   
   
      ਦੀਨਾ ਸਰੋਤ : 
    
      ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
      
           
     
      
      
      
        ਦੀਨਾ (ਪਿੰਡ): ਕਾਂਗੜ  ਪਿੰਡ  ਦੇ ਨਾਲ  ਇਕ ਜੁੜਵਾਂ ਪਿੰਡ। ਵੇਖੋ ‘ਕਾਂਗੜ’।
    
      
      
      
         ਲੇਖਕ : ਡਾ. ਰਤਨ ਸਿੰਘ ਜੱਗੀ, 
        ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
      
      
   
   
      ਦੀਨਾ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਦੀਨਾ (ਸੰ.। ਸੰਸਕ੍ਰਿਤ  ਦੀਨ) ੧. ਗਰੀਬ।  ਦੇਖੋ , ‘ਦੀਨ ’
	੨. (ਕ੍ਰਿ.। ਦੇਸ  ਭਾਸ਼ਾ) ਦਿਤਾ।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First