ਦੇ ਅੰਦਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Within _ਦੇ ਅੰਦਰ : ਜਦੋਂ ਇਸ ਵਾਕੰਸ਼ ਦੀ ਵਰਤੋਂ ਸਮੇਂ ਦੇ ਸੰਦਰਭ ਵਿਚ ਕੀਤੀ ਜਾਵੇ ਤਾਂ ਉਸ ਦੇ ਵਖ ਵਖ ਅਰਥ  ਕਢੇ ਜਾਂਦੇ ਹਨ ਜਿਵੇਂ ਕਿ , -ਤੋਂ ਪਹਿਲਾਂ ਕਿਸੇ  ਸਮੇਂ , ਫਲਾਣੇ ਦਿਨ ਜਾਂ ਉਸ ਤੋਂ ਪਹਿਲਾਂ-ਦਿਨ ਗੁਜ਼ਰਨ ਤੋਂ ਪਹਿਲਾਂ ਆਦਿ । ਇਕ ਗੱਲ ਸਪਸ਼ਟ ਹੈ ਕਿ ਇਸ ਦਾ ਮਤਲਬ ‘ ਦੌਰਾਨ’ ਨਹੀਂ ਹੈ । ਇਸ ਵਾਕੰਸ਼ ਦੀ ਵਰਤੋਂ  ਉਦੋਂ ਕੀਤੀ ਜਾਂਦੀ ਹੈ ਜਦੋਂ ਇਹ ਦਸਣਾ ਹੋਵੇ ਕਿ ਇਤਨੇ ਸਮੇਂ ਦੇ ਅੰਦਰ ਉਹ ਕੰਮ ਹੋ ਜਾਣਾ ਚਾਹੀਦਾਹੈ । ਸਤਿਆਵੱਤੰਮਾ ਬਨਾਮ ਪਦਮਾਵਤੱਮਾ ( ਏ ਆਈ ਆਰ 1957 ਅ.ਪ.30 ) ਅਨੁਸਾਰ ‘ ਦੇ ਅੰਦਰ’ ਦਾ ਮਤਲਬ ਹੈ ‘ ‘ ਫਲਾਣੇ ਦਿਨ ਜਾਂ ਤਰੀਕ ਨੂੰ ਜਾਂ ਉਸ ਤੋਂ ਪਹਿਲਾਂ’ ’ । ਥਿੱਪਾ ਸੁਵਾਮੀ ਬਨਾਮ ਮੈਸੂਰ ਅਪੈਲੇਟ ਟ੍ਰਿਬਿਊਨਲ ( ਏ ਆਈ ਆਰ 1972 ਮੈਸੂਰ 50 ) ਅਨੁਸਾਰ ਕੋਈ ਅਪੀਲ ਜੋ ਤੀਹਵੇਂ ਦਿਨ ਦਾਇਰ ਕੀਤੀ ਜਾਂਦੀ ਹੈ ਉਹ 30 ਦਿਨ ਦੇ ਅੰਦਰ ਦਾਇਰ ਕੀਤੀ ਗਈ ਹੈ ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.