ਦੇ ਅੰਦਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Within_ਦੇ ਅੰਦਰ: ਜਦੋਂ ਇਸ ਵਾਕੰਸ਼ ਦੀ ਵਰਤੋਂ ਸਮੇਂ ਦੇ ਸੰਦਰਭ ਵਿਚ ਕੀਤੀ ਜਾਵੇ ਤਾਂ ਉਸ ਦੇ ਵਖ ਵਖ ਅਰਥ  ਕਢੇ ਜਾਂਦੇ ਹਨ ਜਿਵੇਂ ਕਿ,-ਤੋਂ ਪਹਿਲਾਂ ਕਿਸੇ  ਸਮੇਂ, ਫਲਾਣੇ ਦਿਨ ਜਾਂ ਉਸ ਤੋਂ ਪਹਿਲਾਂ-ਦਿਨ ਗੁਜ਼ਰਨ ਤੋਂ ਪਹਿਲਾਂ ਆਦਿ। ਇਕ ਗੱਲ ਸਪਸ਼ਟ ਹੈ ਕਿ ਇਸ ਦਾ ਮਤਲਬ ‘ਦੌਰਾਨ’ ਨਹੀਂ ਹੈ। ਇਸ ਵਾਕੰਸ਼ ਦੀ ਵਰਤੋਂ  ਉਦੋਂ ਕੀਤੀ ਜਾਂਦੀ ਹੈ ਜਦੋਂ ਇਹ ਦਸਣਾ ਹੋਵੇ ਕਿ ਇਤਨੇ ਸਮੇਂ ਦੇ ਅੰਦਰ ਉਹ ਕੰਮ ਹੋ ਜਾਣਾ ਚਾਹੀਦਾਹੈ। ਸਤਿਆਵੱਤੰਮਾ ਬਨਾਮ ਪਦਮਾਵਤੱਮਾ (ਏ ਆਈ ਆਰ 1957 ਅ.ਪ.30) ਅਨੁਸਾਰ ‘ਦੇ ਅੰਦਰ’ ਦਾ ਮਤਲਬ ਹੈ ‘‘ਫਲਾਣੇ ਦਿਨ ਜਾਂ ਤਰੀਕ ਨੂੰ ਜਾਂ ਉਸ ਤੋਂ ਪਹਿਲਾਂ’’। ਥਿੱਪਾ ਸੁਵਾਮੀ ਬਨਾਮ ਮੈਸੂਰ ਅਪੈਲੇਟ ਟ੍ਰਿਬਿਊਨਲ (ਏ ਆਈ ਆਰ 1972 ਮੈਸੂਰ 50) ਅਨੁਸਾਰ ਕੋਈ ਅਪੀਲ ਜੋ ਤੀਹਵੇਂ ਦਿਨ ਦਾਇਰ ਕੀਤੀ ਜਾਂਦੀ ਹੈ ਉਹ 30 ਦਿਨ ਦੇ ਅੰਦਰ ਦਾਇਰ ਕੀਤੀ ਗਈ ਹੈ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.