ਧਕਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧਕਾ. ਸੰਗ੍ਯਾ—ਧਕੇਲਣ ਦੀ ਕ੍ਰਿਯਾ. ਧੱਕਾ. “ਜਾ ਬਖਸੇ ਤਾ ਧਕਾ ਨਹੀਂ.” (ਵਾਰ ਸੂਹੀ ਮ: ੧) ਜਦ ਵਾਹਗੁਰੂ ਬਖ਼ਸ਼ਦਾ ਹੈ ਫੇਰ ਲੋਕ ਪਰਲੋਕ ਵਿੱਚ ਧੱਕੇ ਨਹੀਂ ਪੈਂਦੇ. “ਭਾਵੈ ਧੀਰਕ ਭਾਵੈ ਧਕੇ.” (ਆਸਾ ਮ: ੧) ਜ਼ੋਰਾਵਰੀ. ਸੀਨਾਜ਼ੋਰੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no
ਧਕਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਧਕਾ (ਸੰ.। ਪੰਜਾਬੀ ਧੱਕਾ। ਸੰਸਕ੍ਰਿਤ ਧਕੑ=ਨਸ਼ਟ ਕਰਨਾ) ਗਿਰਾ, ਡੇਗ। ਜ਼ੁਲਮ। ਯਥਾ-‘ਜਾ ਬਖਸੇ ਤਾ ਧਕਾ ਨਹੀ ’ ਅਰਥਾਤ ਜਦ ਈਸ਼੍ਵਰ ਕਿਰਪਾ ਕਰੇ ਤਾਂ ਕੋਈ ਧੱਕਾ ਨਹੀਂ ਦਿੰਦਾ, ਸਭ ਅਨੁਸਾਰੀ ਹੋ ਜਾਂਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First