ਧਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਨ (ਨਾਂ,ਪੁ) ਰੁਪਈਆ ਪੈਸਾ; ਦੌਲਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਨ [ਨਾਂਪੁ] ਦੌਲਤ, ਪੂੰਜੀ, ਰਕਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਨ. ਸੰ. धन्. ਧਾ—ਸ਼ਬਦ ਕਰਨਾ, ਪੈਦਾ ਕਰਨਾ, ਫਲਣਾ। ੨ ਸੰਗ੍ਯਾ—ਦੌਲਤ. “ਧਨ ਦਾਰਾ ਸੰਪਤਿ ਸਗਲ.” (ਸ: ਮ: ੯) ੩ ਪ੍ਯਾਰੀ ਵਸ੍ਤੁ। ੪ ਸੰਪੱਤਿ. ਵਿਭੂਤੀ। ੫ ਸੰ. ਧਨਿਕਾ. ਜੁਆਨ ਇਸਤ੍ਰੀ. “ਧਨ ਪਿਰੁ ਏਹਿ ਨ ਆਖੀਅਨਿ.” (ਮ: ੩ ਵਾਰ ਸੂਹੀ) ੬ ਭਾਵ—ਰੂਹ. “ਸਾ ਧਨ ਪਕੜੀ ਏਕ ਜਨਾ.” (ਗਉ ਮ: ੧) ੭ ਸ਼ਰੀਰ. ਦੇਹ. “ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ.” (ਸ੍ਰੀ ਮ: ੫) “ਪ੍ਰਿਉ ਦੇ ਧਨਹਿ ਦਿਲਾਸਾ ਹੇ.” (ਮਾਰੂ ਸੋਲਹੇ ਮ: ੫) ਪ੍ਰਿਯ (ਪਤਿ) ਤੋਂ ਭਾਵ ਜੀਵਾਤਮਾ ਅਤੇ ਧਨ ਤੋਂ ਦੇਹ ਹੈ। ੮ ਸੰ. ਧਨ੍ਯ. ਵਿ—ਸਲਾਹੁਣ ਯੋਗ੍ਯ. “ਧਨ ਓਹੁ ਮਸਤਕ.” (ਗਉ ਮ: ੫) ੯ ਵ੍ਯ—ਵਾਹ! ਖੂਬ! “ਪਿਰ ਵਾਤੜੀ ਨ ਪੁਛਈ, ਧਨ ਸੋਹਾਗਣਿ ਨਾਉ!” (ਸ. ਫਰੀਦ) ੧੦ ਦੇਖੋ, ਧਨੁ ੪। ੧੧ ਧ੍ਵੰਸਨ (ਨਾਸ਼ ਕਰਨ) ਦੀ ਥਾਂ ਭੀ ਧਨ ਸ਼ਬਦ ਆਇਆ ਹੈ, ਯਥਾ—“ਨਾਮ ਮ੍ਰਿਗਨ ਸਬ ਕਹਿ ਧਨ ਸਬਦ ਉਚਾਰੀਐ.” (ਸਨਾਮਾ) ਮ੍ਰਿਗ ਨੂੰ ਕੱਟਣ ਵਾਲਾ ਖੜਗ । ੧੨ ਨਿਧਨ (ਵਿਨਾਸ਼) ਦਾ ਸੰਖੇਪ ਭੀ ਧਨ ਸ਼ਬਦ ਹੋ ਸਕਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8996, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧਨ (ਸੰ.। ਸੰਸਕ੍ਰਿਤ ਧਨੰ) ੧. ਦੌਲਤ। ਯਥਾ-‘ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ’। ਧਨ ਇਸਤ੍ਰੀ ਤੇ ਪਦਾਰਥ (ਮਕਾਨਾਦਿ) ਸਭ ਨੂੰ ਅਪਣੀ ਕਰਕੇ ਨਾ ਮੰਨ ।           

ਦੇਖੋ, ‘ਧਨਵੰਤੇ’

੨. (ਸੰਸਕ੍ਰਿਤ ਧਨੀਕਾ=ਜੁਆਨ ਇਸਤ੍ਰੀ*) ਇਸਤ੍ਰੀ, ਵਹੁਟੀ। ਯਥਾ-‘ਧਨ ਵਾਂਢੀ ਝੂਰੇਇ’। ਵਿਛੜੀ ਹੋਈ ਇਸਤ੍ਰੀ ਝੂਰਦੀ ਹੈ। ਤਥਾ-‘ਧਨ ਪਿਰੁ ਏਹਿ ਨ ਆਖੀਅਨਿ’। ਤਥਾ-‘ਜਿਤੁ ਦਿਹਾੜੈ ਧਨ ਵਰੀ ’। ਜਿਸ ਦਿਨ ਇਸਤ੍ਰੀ (ਵਰ) ਵਿਆਹੀ ਜਾਏਗੀ, (ਉਹ ਸਾਹੇ ਲਿਖੇ ਗਏ)।           

ਦੇਖੋ, ‘ਸਾਧਨ’, ‘ਧਨ ਵਾਢੀ’

੩. (ਸੰਸਕ੍ਰਿਤ ਧਨ੍ਯ:) ਉਸਤਤਿ ਜੋਗ , ਉਪਮਾ ਜੋਗ। ਯਥਾ-‘ਧਨੁ ਧੰਨਿ ਓ ਰਾਮ ਬਨੇੁ ਬਾਜੈ ’। ੨. ਸ਼ੁਕਰ

----------

* ਗੋਧਨ, ਪ੍ਰਾਣ ਧਨ, ਜੀਵਨ ਧਨ, ਇਸਤ੍ਰੀ ਧਨ ਆਦਿ ਪਦ ਵਰਤੀਂਦੇ ਰਹੇ ਹਨ, ਹੋ ਸਕਦਾ ਹੈ ਕਿ ਇਸਤ੍ਰੀ ਧਨ ਤੋਂ ਇਸਤ੍ਰੀ ਪਦ ਗਿਰ ਗਿਆ ਤੇ ਧਨ ਵਰਤੋਂ ਵਿਚ ਰਹਿ ਗਿਆ। ਹੁਣ ਤਕ ਬੀ ਬੋਲ ਚਾਲ ਵਿਚ ਹੈ -ਇਹ ਧੀ ਦਾ ਧਨ ਹੈ-, ਇਸ ਤੋਂ ਮੁਰਾਦ ਕੇਵਲ ਪਿਆਰੀ ਵਸਤੂ ਯਾ ਵਸਤੂ ਮਾਤ੍ਰ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8963, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.