ਧਰਮ-ਧੁਜਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧਰਮ - ਧੁਜਾ : ਉਂਜ ਤਾਂ ਇਸ ਦਾ ਅਰਥ ਧਰਮ ਦਾ ਝੰਡਾ ਜਾਂ ਨਿਸ਼ਾਨ ਹੈ , ਪਰ ਸਿੱਖ ਧਰਮ ਦੀ ਨਿਰਮਲ ਸੰਪ੍ਰਦਾਇ ਨੇ ਪਟਿਆਲੇ ਵਿਚ ‘ ਧਰਮ-ਧੁਜਾ’ ਨਾਂ ਦਾ ਆਪਣਾ ਅਖਾੜਾ ਕਾਇਮ ਕੀਤਾ । ਇਸ ਦਾ ਪਹਿਲਾ ਸ੍ਰੀ ਮਹੰਤ ਭਾਈ ਮਤਾਬ ਸਿੰਘ ਨੂੰ ਥਾਪਿਆ ਗਿਆ । ਇਸ ਦੀ ਕਾਇਮੀ ਲਈ ਪਟਿਆਲਾ , ਨਾਭਾ ਅਤੇ ਜੀਂਦ ਰਿਆਸਤਾਂ ਦੇ ਮਹਾਰਾਜਿਆਂ ਨੇ ਮਾਇਕ ਸਹਾਇਤਾ ਦਿੱਤੀ । ਨਿਰਮਲ ਪੰਚਾਇਤੀ ਅਖਾੜਾ ਕਨਖਲ ਦੀ ਸਥਾਪਨਾ ਤੋਂ ਬਾਦ ਇਸ ਨੂੰ ਉਸ ਨਾਲ ਸੰਬੰਧਿਤ ਕਰ ਦਿੱਤਾ ਗਿਆ । ਵਿਸਤਾਰ ਲਈ ਵੇਖੋ ‘ ਨਿਰਮਲ ਸੰਪ੍ਰਦਾਇ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.