ਧ੍ਰੁਵਪਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਧ੍ਰੁਵਪਦ. ਸੰ. ਧ੍ਰੁਵਕ. ਸੰਗੀਤਰਤਨਾਕਰ ਅਨੁਸਾਰ ਚਾਰ ਤਾਲ ਦਾ ਗੀਤ ਹੈ,2 ਜਿਸ ਵਿੱਚ ਅਸਥਾਈ, ਅੰਤਰਾ , ਸੰਚਾਰੀ ਅਤੇ ਆਭੋਗ ਦੇ ਪਦ ਹੋਇਆ ਕਰਦੇ ਹਨ. ਪਦਾਂ ਦੀ ਗਿਣਤੀ ਚਾਰ ਤੋਂ ਲੈਕੇ ਛੀ ਤੱਕ ਹੁੰਦੀ ਹੈ. ਅੱਖਰਾਂ ਦੀ ਗਿਣਤੀ ਪ੍ਰਤਿ ਚਰਣ ੧੧ ਤੋਂ ਲੈ ਕੇ ੨੬ ਤੀਕ ਹੋਇਆ ਕਰਦੀ ਹੈ.
ਸੰਗੀਤਦਾਮੋਦਰ ਦੇ ਮਤ ਅਨੁਸਾਰ ਧ੍ਰੁਵਪਦ ਦੇ ਸੋਲਾਂ ਭੇਦ ਹਨ—ਜਯੰਤ, ਸ਼ੇਖਰ, ਉਤਸਾਹ, ਮਧੁਰ, ਨਿਰਮਲ , ਕੁੰਤਲ, ਕਮਲ , ਸਾਨੰਦ, ਚੰਦ੍ਰਸ਼ੇਖਰ, ਸੁਖਦ, ਕੁਮੁਦ, ਜਾਯੀ, ਕੰਦਰਪ, ਜਯਮੰਗਲ, ਤਿਲਕ ਅਤੇ ਲਲਿਤ. ਜਯੰਤ ਦੇ ਪ੍ਰਤਿ ਚਰਣ ੧੧ ਅੱਖਰ ਹੁੰਦੇ ਹਨ, ਸ਼ੇਖਰ ਦੇ ਬਾਰਾਂ, ਇਸੇ ਤਰ੍ਹਾਂ ਲਲਿਤ ਦੇ ਪ੍ਰਤਿ ਚਰਣ ੨੬ ਹੋਇਆ ਕਰਦੇ ਹਨ.
ਛੀ ਪਦਾਂ ਦਾ ਧ੍ਰੁਵਪਦ ਉੱਤਮ, ਪੰਜ ਦਾ ਮੱਧਮ ਅਤੇ ਚਾਰ ਦਾ ਅਧਮ ਮੰਨਿਆ ਗਿਆ ਹੈ.
ਧ੍ਰੁਵਪਦ ਨਾਲ ਪਖਾਵਜ ਦੀ ਗਤਿ ਨਹੀਂ ਬਜਾਈ ਜਾਂਦੀ, “ਸਾਥ” ਬਜਾਈਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First