ਧੜਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧੜਾ (ਨਾਂ,ਪੁ) 1 ਤੱਕੜੀ ਦੇ ਦੋਵੇਂ ਪੱਲੜੇ ਸਮਾਨ ਵਜ਼ਨ ਦੇ ਕਰਨ ਲਈ ਹੌਲੇ ਪਾਸੇ ਬੰਨ੍ਹਿਆ ਜਾਂ ਪਾਇਆ ਭਾਰ 2 ਸਹਿਮਤੀ ਪੱਖ ਵਾਲੀ ਧਿਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਧੜਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧੜਾ [ਨਾਂਪੁ] ਪਾਰਟੀ , ਧਿਰ, ਗੁੱਟ , ਗਰੁੱਪ, ਦਲ; ਤੱਕੜੀ ਦੇ ਦੋਵਾਂ ਛਾਬਿਆਂ ਨੂੰ ਸਾਂਵਾਂ ਕਰਨ ਵਾਸਤੇ ਹੌਲ਼ੇ ਪਾਸੇ ਪਾਈ ਹੋਈ ਕੋਈ ਭਾਰੀ ਚੀਜ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਧੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧੜਾ. ਸੰ. ਧਟ. ਸੰਗ੍ਯਾ—ਤਰਾਜ਼ੂ ਦੇ ਦੋਵੇਂ ਪਲੜੇ ਸਮਾਨ ਵਜ਼ਨ ਦੇ ਕਰਨ ਲਈ ਹਲਕੇ ਪਾਸੇ ਪਾਇਆ ਬੋਝ। ੨ ਪੱਖ. ਪ। ੩ ਸਹਾਇਕ ਟੋਲਾ. “ਹਮ ਹਰਿ ਸਿਉ ਧੜਾ ਕੀਆ***ਕਿਨਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ.” (ਆਸਾ ਮ: ੪)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no
ਧੜਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਧੜਾ (ਸੰ.। ਸੰਸਕ੍ਰਿਤ ਧਟ:=ਤਕੜੀ। ਪੰਜਾਬੀ ਧੜਾ)* ਪਖ , ਸਾਕ। ਯਥਾ-‘ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ’।
----------
* ਧੜਾ ਕਰਨਾ=ਤੱਕੜੀ ਦੇ ਪੱਲੜਿਆਂ ਨੂੰ ਇਕ ਤੋਲ ਕਰਨ ਨੂੰ ਹੁਣ ਤਕ ਆਖਦੇ ਹਨ, ਜਦ ਇਕ ਪਲੜੇ ਵਿਚ ਮੰਨ ਲਓ ਕਟੋਰਾ ਧਰਿਆ ਹੈ ਤਦ ਦੂਜੇ ਵਿਚ ਕੁਛ ਪਾ ਕੇ ਪੱਲੜੇ ਬਰਾਬਰ ਕਰੀਦੇ ਹਨ, ਇਹ ਧੜਾ ਕਰਨਾ ਹੈ। ਇਸੇ ਤੋਂ ਮੁਹਾਵਰਾ ਹੈ, ਇਕ ਧਿਰ ਦੇ ਮੁਕਾਬਲੇ ਤੇ ਦੂਜੀ ਧਿਰ ਦੇ ਨਾਲ ਉਸ ਦੇ ਪਾਸੇ ਨੂੰ ਮੁਕਾਬਲੇ ਵਿਚ ਪੂਰਾ ਯਾ ਜ਼ੋਰ ਵਾਲਾ ਕਰਨ ਲਈ ਜੋ ਨਾਲ ਰਲਦੇ ਹਨ ਸੋ ਧੜਾ ਕਰਦੇ ਹਨ, ਧੜਾ ਯਾ ਧੜੇਦਾਰ ਸਦਾਉਂਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First