ਨਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਟ 1 [ਨਾਂਪੁ] ਤਮਾਸ਼ਾ ਕਰਨ ਵਾਲ਼ਾ , ਮਦਾਰੀ; ਬਾਜ਼ੀਗਰ 2 [ਨਾਂਪੁ] ਇੱਕ ਰਾਗ ਦਾ ਨਾਂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਟ. ਸੰ. नट्. ਧਾ—ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ। ੨ ਸੰਗ੍ਯਾ—ਨਾਟਕ ਖੇਡਣ ਵਾਲਾ. ਦ੍ਰਿਸ਼੍ਯਕਾਵ੍ਯ ਦਿਖਾਉਣ ਵਾਲਾ. “ਨਟ ਨਾਟਿਕ ਆਖਾਰੇ ਗਾਇਆ.” (ਗਉ ਮ: ੫) ੩ ਬਿਲਾਵਲ ਠਾਟ ਦਾ ਸੰਪੂਰਣ ਜਾਤਿ ਦਾ ੜਵ1 ਰਾਗ. ਇਸ ਵਿੱਚ ਮੱਧਮ ਵਾਦੀ ਅਤੇ ਰਿਭ ਸੰਵਾਦੀ ਹੈ. ਗਾਂਧਾਰ ਅਤੇ ਧੈਵਤ ਬਹੁਤ ਕੋਮਲ2 ਲਗਦੇ ਹਨ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ.
ਆਰੋਹੀ— ਰ ਗ ਮ ਪ ਧ ਨ .
ਅਵਰੋਹੀ— ਨ ਧ ਪ ਮ ਰ .
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਨੰਬਰ ਉਨੀਹਵਾਂ ਹੈ। ੪ ਦੇਖੋ, ਨਟਨਾ ੧. “ਨਟ ਕਰ ਕਹਿਨ ਲਗ੍ਯੋ ਮੁਖ ਕੂਰ.” (ਗੁਪ੍ਰਸੂ) ਮੁੱਕਰਕੇ ਝੂਠ ਕਹਿਣ ਲੱਗਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਟ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਨਟ (ਸੰ.। ਸੰਸਕ੍ਰਿਤ) ਨਾਟਿਕ ਕਰਨ ਵਾਲਾ (ਦੇਖੋ, ਨਾਟਿਕ) ਨੱਚਣ ਵਾਲਾ। ਯਥਾ-‘ਨਟ ਨਾਟਿਕ ਆਖਾਰੇ ਗਾਇਆ’।
ਦੇਖੋ, ‘ਨਾਟਿਕ’
੨. ਇਕ ਰਾਗ ਹੈ ਜੋ ਗੁਰਮਤ ਸੰਗੀਤ* ਵਿਚ ਮੇਘ ਦਾ ਪੁਤ੍ਰ ਹੈ। ਯਥਾ-‘ਜਬਲੀ ਧਰ ਨਟ ਅਉ ਜਲਧਾਰਾ’। ਹੰਮੀਰ ਕਲ੍ਯਾਨ ਦੇ ਮੇਲ ਕਰਕੇ ਨਟ ਬਣਦਾ ਹੈ, ਪਰੰਤੂ ਹੋਰਨਾ ਮਤਾਂ ਵਿਚ ਸ਼ਿਵਮਤ ਅਤੇ ਕਾਲੀ ਨਾਥ ਮਤ ਵਿਚ ਪੂਰਣ ਸ਼ੁਧ ਰਾਗ ਮੰਨਿਆ ਹੈ ਅਤੇ ਰਾਗਾਰਣਵ ਦੇ ਮਤ ਵਿਚ ਨਾਟ ਰਾਗ ਦੀ ਰਾਗਣੀ ਮੰਨੀ ਹੈ ਅਤੇ ਭਰਤ ਵਿਚ ਦੀਪਕ ਦਾ ਪੁਤ੍ਰ ਨਟ ਨਾਰਾਇਨ ਮੰਨਿਆ ਹੈ।
----------
* ਕ੍ਰਿਤ ਡਾਕਟਰ ਚਰਨ ਸਿੰਘ ਜੀ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First