ਨਦੌਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਦੌਣ ਦੇਖੋ , ਨਾਦੌਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਦੌਣ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਦੌਣ ( ਨਗਰ ) : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਇਕ ਪੁਰਾਤਨ ਨਗਰ ਜੋ ਪਹਿਲਾਂ ਕਟੋਚ ਰਾਜਪੂਤਾਂ ਦੀ ਰਾਜਧਾਨੀ ਰਿਹਾ ਹੈ । ‘ ਬਚਿਤ੍ਰ ਨਾਟਕ ’ ਵਿਚ ਲਿਖਿਆ ਹੈ ਕਿ ਪਹਾੜੀ ਰਾਜਿਆਂ ਵਲੋਂ ਖ਼ਿਰਾਜ ਨ ਪੁਜਣ ਕਾਰਣ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਫ਼ੌਜਦਾਰ ਮੀਆਂ ਖ਼ਾਨ ਨੂੰ ਵੱਡੀ ਫ਼ੌਜ ਸਹਿਤ ਪਹਾੜ ਵਲ ਭੇਜਿਆ । ਮੀਆਂ ਖ਼ਾਨ ਖ਼ੁਦ ਤਾਂ ਜੰਮੂ ਵਲ ਤੁਰ ਗਿਆ ਅਤੇ ਪਹਾੜੀ ਰਾਜਿਆਂ ਦੀ ਸਰਕਸ਼ੀ ਨੂੰ ਦਬਾਉਣ ਲਈ ਆਪਣੇ ਭਤੀਜੇ ਅਲਿਫ਼ ਖ਼ਾਨ ਨੂੰ ਨਦੌਣ ਵਲ ਭੇਜਿਆ । ਰਾਜਾ ਕ੍ਰਿਪਾਲ ਚੰਦ ਅਤੇ ਰਾਜਾ ਦਿਆਲ ਨੇ ਤਾਂ ਖ਼ਿਰਾਜ ਦੇ ਦਿੱਤਾ ਅਤੇ ਅਲਿਫ਼ ਖ਼ਾਨ ਦੇ ਦਲ ਵਿਚ ਸ਼ਾਮਲ ਹੋ ਗਏ । ਉਧਰ ਬਾਕੀ ਰਾਜੇ ਕਹਿਲੂਰ ਦੇ ਰਾਜਾ ਭੀਮ ਚੰਦ ਦੇ ਦਲ ਨਾਲ ਮਿਲ ਗਏ । ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਸਹਾਇਤਾ ਮੰਗੀ । ਗੁਰੂ ਜੀ ਆਪਣੇ ਚੋਣਵੇਂ ਸੈਨਿਕਾਂ ਸਹਿਤ ਉਸ ਦੀ ਮਦਦ ਲਈ ਨਦੌਣ ਗਏ । ਸੰਨ 1691 ਈ. ਦੇ ਮਾਰਚ ਮਹੀਨੇ ਵਿਚ ਯੁੱਧ ਹੋਇਆ । ਇਸ ਯੁੱਧ ਵਿਚ ਗੁਰੂ ਜੀ ਨੇ ਖ਼ੁਦ ਵੀ ਭਾਗ ਲਿਆ ਅਤੇ ਬੰਦੂਕ ਦੀਆਂ ਗੋਲੀਆਂ ਅਤੇ ਤੀਰਾਂ ਦੀ ਬੁਛਾੜ ਨਾਲ ਕਈ ਵੈਰੀ ਮਾਰੇ । ਯੁੱਧ ਵਿਚ ਅਲਿਫ਼ ਖ਼ਾਨ ਹਾਰ ਗਿਆ ਅਤੇ ਆਪਣਾ ਸਾਮਾਨ ਸਮੇਟੇ ਬਿਨਾ ਪਿੜੋਂ ਭਜ ਗਿਆ । ‘ ਬਚਿਤ੍ਰ ਨਾਟਕ ’ ਅਨੁਸਾਰ— ਭਜੑਯੋ ਅਲਿਫ ਖ਼ਾਨੰ ਖ਼ਾਨਾ ਸੰਭਾਰਿਯੋ ਭਜੇ ਔਰ ਬੀਰੰ ਧੀਰੰ ਬਿਚਾਰਿਯੋ ਨਦੀ ਪੈ ਦਿਨੰ ਅਸਟ ਕੀਨੇ ਮੁਕਾਮੰ ਭਲੀ ਭਾਤ ਦੇਖੈ ਸਬੈ ਰਾਜ - ਧਾਮੰ ੨੨

                      ਗੁਰੂ ਜੀ ਬਿਆਸ ਨਦੀ ਦੇ ਖਬੇ ਕੰਢੇ ਉਤੇ ਅੱਠ ਦਿਨ ਰਹਿ ਕੇ ਆਨੰਦਪੁਰ ਵਾਪਸ ਆ ਗਏ । ਗੁਰੂ ਜੀ ਦੀ ਠਹਿਰ ਵਾਲੀ ਥਾਂ’ ਤੇ ਬਾਦ ਵਿਚ ਸਮਾਰਕ ਬਣਵਾਇਆ ਗਿਆ । ਇਸ ਦੀ ਵਰਤਮਾਨ ਇਮਾਰਤ ਸ. ਬਿਸਾਖਾ ਸਿੰਘ , ਰਾਇ ਬਹਾਦਰ ਦਿੱਲੀ ਵਾਲੇ ਨੇ ਸੰਨ 1929 ਈ. ਵਿਚ ਬਣਵਾਈ । ਸੰਨ 1935 ਈ. ਵਿਚ ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੋਇਆ । ਉਥੋਂ ਦੀ ਵਿਵਸਥਾ ਇਕ ਸਥਾਨਕ ਕਮੇਟੀ ਰਾਹੀਂ ਕੀਤੀ ਜਾਂਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.