ਨਨਹੇੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਨਹੇੜੀ. ਰਿਆਸਤ, ਨਜਾਮਤ ਪਟਿਆਲਾ , ਤਸੀਲ ਥਾਣਾ ਘਨੌਰ ਵਿੱਚ ਇੱਕ ਪਿੰਡ ਹੈ. ਇਸ ਦੇ ਦੱਖਣ ਪੂਰਵ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਫਤੇਚੰਦ ਮਸੰਦ ਦਾ ਪ੍ਰੇਮ ਦੇਖਕੇ ਸਤਿਗੁਰੂ ਇੱਥੇ ਕਈ ਦਿਨ ਵਿਰਾਜੇ ਹਨ. ਗੁਰਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੧੦ ਵਿੱਘੇ ਜ਼ਮੀਨ ਹੈ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਸ਼ੰਭੂ ਤੋਂ ਤਿੰਨ ਮੀਲ ਦੱਖਣ ਹੈ. ਨਨਹੇੜੀ ਵਿੱਚ ਘੋਗੇ ਮਸੰਦ ਦੀ ਬੇਨਤੀ ਮੰਨਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੀ ਪਟਨੇ ਤੋਂ ਆਨੰਦਪੁਰ ਨੂੰ ਆਉਂਦੇ ਚਰਨ ਪਾਏ ਹਨ. ਇਸ ਨੂੰ ਭਾਈ ਸੰਤੋਖ ਸਿੰਘ ਨੇ ਨਨੇੜੀ ਲਿਖਿਆ ਹੈ. ਦੇਖੋ, ਨਨੇੜੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਨਹੇੜੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਨਹੇੜੀ (ਪਿੰਡ): ਪੰਜਾਬ ਦੇ ਪਟਿਆਲਾ ਜ਼ਿਲ੍ਹਾ ਦੀ ਘਨੌਰ ਤਹਿਸੀਲ ਦਾ ਇਕ ਪਿੰਡ , ਜਿਸ ਵਿਚ ਫਤੇਚੰਦ ਨਾਂ ਦਾ ਇਕ ਮਸੰਦ ਰਹਿੰਦਾ ਸੀ। ਉਸ ਨੇ ਸੰਨ 1665 ਈ. ਵਿਚ ਪੂਰਬ ਨੂੰ ਜਾਂਦਿਆਂ ਗੁਰੂ ਤੇਗ ਬਹਾਦਰ ਜੀ ਨੂੰ ਬੜੇ ਪ੍ਰੇਮ ਨਾਲ ਆਪਣੇ ਪਾਸ ਕਈ ਦਿਨ ਠਹਿਰਾਇਆ ਸੀ। ਗੁਰੂ ਜੀ ਤੋਂ ਬੇਮੁਖ ਹੋਏ ਇਸ ਪਿੰਡ ਦੇ ਘੋਗਾ (ਘੋਘਾ) ਨਾਂ ਦੇ ਇਕ ਮਸੰਦ ਨੇ ਪਟਨੇ ਤੋਂ ਪਰਤਦਿਆਂ ਬਾਲਕ ਗੋਬਿੰਦ ਰਾਇ ਨੂੰ ਆਪਣੇ ਪਾਸ ਠਹਿਰਾਇਆ, ਤਾਂ ਉਸ ਦਾ ਅਪਰਾਧ ਬਖ਼ਸ਼ਿਆ ਗਿਆ। ਗੁਰੂ ਸਾਹਿਬਾਨ ਦੀ ਠਹਿਰ ਵਾਲੀ ਥਾਂ ਉਤੇ ਬਾਦ ਵਿਚ ਸਮਾਰਕ ਬਣਾਇਆ ਗਿਆ, ਜੋਗੁਰਦੁਆਰਾ ਪਾਤਿਸ਼ਾਹੀ ਨੌਵੀਂ ਅਤੇ ਦਸਵੀਂ ’ ਕਰਕੇ ਪ੍ਰਸਿੱਧ ਹੈ। ਇਹ ਸਮਾਰਕ ਘੱਘਰ ਦਰਿਆ ਦੇ ਬੰਧ ਉਤੇ ਬਣਿਆ ਹੋਇਆ ਹੈ ਅਤੇ ਇਸ ਦੀ ਦੇਖ-ਭਾਲ ਸਥਾਨਕ ਸੰਗਤ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਨਹੇੜੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨਨਹੇੜੀ : ਇਹ  ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਦਾ ਇਕ ਪਿੰਡ ਹੈ  ਜੋ ਅੰਬਾਲੇ ਤੋਂ 7 ਕਿ. ਮੀ. ਦੂਰ ਸਥਿਤ ਹੈ । ਪਿੰਡ ਦੇ ਦੱਖਣ-ਪੂਰਬ ਵੱਲ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਹੈ। ਇਸ ਥਾਂ ਗੁਰੂ ਸਾਹਿਬਾਨ ਫ਼ਤਹਿ ਚੰਦ ਮਸੰਦ ਦਾ ਪ੍ਰੇਮ ਵੇਖਕੇ ਕਈ ਦਿਨ ਵਿਰਾਜੇ ਸਨ। ਇਥੇ ਹੀ ਘੋਗੇ ਮਸੰਦ ਦੀ ਬੇਨਤੀ ਸਵੀਕਾਰਦੇ ਹੋਏ ਗੁਰੂ  ਗੋਬਿੰਦ ਸਿੰਘ ਜੀ ਵੀ ਪਟਨੇ ਤੋਂ ਆਉਂਦੇ ਹੋਏ ਆਏ ਸਨ। ਇਥੇ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਨਾਂ ਕੁੱਝ ਜ਼ਮੀਨ ਵੀ ਹੈ ।

ਇਥੇ ਕੇਵਲ ਇਕ ਪ੍ਰਾਇਮਰੀ ਸਕੂਲ ਹੈ ਜਿਸ ਦਾ ਕੁੱਲ ਖੇਤਰਫਲ 318 ਹੈਕਟੇਅਰ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-01-04-24-20, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਡਿ. ਸੈ. ਹੈਂ. ਬੁ-ਪਟਿਆਲਾ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.