ਨਵ-ਬਸਤੀਵਾਦ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Neo-colonialism (ਨੀਅਉ-ਕਅਲਅਉ ਨਯਅਲਇਜ਼ਮ) ਨਵ-ਬਸਤੀਵਾਦ: ਸੁਤੰਤਰ ਘੱਟ ਆਰਥਿਕ ਵਿਕਸਿਤ ਦੇਸਾਂ ਤੇ ਮਹਾਨ ਸ਼ੱਕਤੀਆਂ (super powers e.g. the USA and the former USSR) ਦੁਆਰਾ ਆਰਥਿਕ ਅਤੇ ਰਾਜਨੀਤਿਕ ਕਾਬਜ਼ਦਾਰ ਦਬਦਬਾ। ਇਹ ਕਬਜ਼ਾ ਪ੍ਰਤੱਖ ਅਤੇ ਅਪ੍ਰਤੱਖ ਰੂਪਾਂ ਵਿੱਚ ਹੈ। ਇਹਨਾਂ ਦਾ ਪਸਾਰ ਤਕਨੀਕ ਤੋਂ ਲੈ ਕੇ ਮੁਦਰਾ ਸਹਾਇਤਾ ਤੱਕ ਅਤੇ ਵਪਾਰ ਤੋਂ ਲੈ ਕੇ ਫੌਜੀ ਸਹਾਇਤਾ ਤੱਕ ਹੈ। ਇਸ ਦਾ ਅੰਤਿਮ ਮੰਤਵ ਤਾਂ ਇਹ ਹੈ ਕਿ ਵਿਸ਼ਵ ਦੇ ਉਹਨਾਂ ਖੇਤਰਾਂ ਤੇ ਜਿਹੜੇ ਵਚਨਬਧ ਨਹੀਂ ਹਨ ਪ੍ਰਭਾਵੀ ਦਾਇਰਾ (sphere of influence) ਬਣਾਈ ਰੱਖਣਾ ਹੈ। ਸ਼ਾਇਦ ਇਸੇ ਕਾਰਨ ਕਰਕੇ ਵੀਹਵੀਂ ਸ਼ਤਾਬਦੀ ਦੇ ਦੂਜੇ ਅੱਧ ਦੌਰਾਨ ਪੂਰਬ ਅਤੇ ਪੱਛਮ ਵਿਚਕਾਰ ਇਕ ਸ਼ੀਤ ਜੰਗ (the cold war) ਛਿੜੀ ਰਹੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.