ਨਾਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਈ ( ਨਾਂ , ਪੁ ) ਹਜਾਮਤ ਕਰਨ , ਹੱਥਾਂ ਪੈਰਾਂ ਦੀਆਂ ਉਂਗਲਾਂ ਦੇ ਨਹੁੰ ਕੱਟਣ ਅਤੇ ਖ਼ੁਸ਼ੀ-ਗ਼ਮੀ ਸਮੇਂ ਗੰਢਾਂ ( ਸੁਨੇਹੇ ) ਆਦਿ ਲੈ ਕੇ ਜਾਣ ਦਾ ਕਿੱਤਾ ਕਰਨ ਵਾਲਾ ਵਿਅਕਤੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਨਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਈ [ ਨਾਂਪੁ ] ਭਾਰਤ ਦੀ ਇੱਕ ਜਾਤੀ ਜੋ ਆਮ ਕਰਕੇ ਵਾਲ਼ ਕੱਟਣ/ਸੰਵਾਰਨ ਦਾ ਕੰਮ ਕਰਦੀ ਹੈ; ਇਸ ਜਾਤੀ ਦਾ ਵਿਅਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਈ . ਸੰਗ੍ਯਾ— ਨਾਪਿਤ. ਨਹੁ ਲਾਹੁਣ ਅਤੇ ਭਾਂਡੇ ਮਾਂਜਣ ਆਦਿ ਸੇਵਾ ਕਰਨ ਵਾਲਾ. “ ਨਾਈ ਉਧਰਿਆ ਸੈਨ ਸੇਵ.” ( ਬਸੰ ਅ : ਮ : ੫ ) ੨ ਵਿ— ਨਾਮ ਵਾਲਾ. ਨਾਮੀ. “ ਵਾਹੁ ਵਾਹੁ ਸਚੇਪਾਤਿਸਾਹ , ਤੂ ਸਚੀ ਨਾਈ.” ( ਮ : ੩ ਵਾਰ ਰਾਮ ੧ ) ੩ ਨਾਮ ਕਰਕੇ. ਨਾਮ ਸੇ. ਨਾਮ ਦ੍ਵਾਰਾ. “ ਤੀਰਥ ਅਠਸਠਿ ਮਜਨੁ ਨਾਈ.” ( ਮਲਾ ਮ : ੪ ) ੪ ਨਾਮੋਂ ਮੇ. ਨਾਮ ਵਿੱਚ. “ ਜੂਠਿ ਨ ਅੰਨੀ ਜੂਠਿ ਨ ਨਾਈ.” ( ਮ : ੧ ਵਾਰ ਸਾਰ ) ਨਾਮਾਂ ਦੀ ਅਪਵਿਤ੍ਰਤਾ ਹਿੰਦੂਧਰਮਸ਼ਾਸਤ੍ਰ ਵਿੱਚ ਮੰਨੀ ਹੈ. ਦੇਖੋ , ਮਨੁ ਅ : ੩ ਸ਼ : ੯ । ੫ ਨਿਵਾਕੇ. ਝੁਕਾਕੇ. “ ਤੁਰਕ ਮੂਏ ਸਿਰੁ ਨਾਈ.” ( ਸੋਰ ਕਬੀਰ ) ੬ ਅ਼ ਮੌਤ ਦਾ ਸੁਨੇਹਾ ਫ਼ਾ ਨਾਈ ( ਨਫੀਰੀ ) ਬਜਾਉਣ ਵਾਲਾ ( flute-player ) .


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਨਾਈ ( ਸੰ. । ਦੇਖੋ , ਨਾਇ ੧. ) ੧. ਇਸ਼ਨਾਨ ਕਰਨ ਤੇ । ਯਥਾ-‘ ਜੂਠਿ ਨ ਅੰਨੀ ਜੂਠਿ ਨ ਨਾਈ’ । ਅੰਨ ( ਦਾਨ ਕਰਨ ਤੇ ) ਜੂਠ ਨਹੀਂ ਜਾਂਦੀ , ਇਸ਼ਨਾਨ ਕਰਨ ਤੇ ਜੂਠ ਨਹੀਂ ਜਾਂਦੀ ।

੨. ( ਦੇਖੋ , ਨਾਇ ੨. ) ਨਾਮ , ਪਰਮੇਸਰ ਦਾ ਨਾਮ । ਯਥਾ-‘ ਕੀਰਤਿ ਸੂਰਤਿ ਮੁਕਤਿ ਇਕ ਨਾਈ’ ।

੩. ( ਫ਼ਾਰਸੀ ਨਾਈਦਨ । ਵਡ੍ਯਾਈ ਕਰਨੀ ) ਵਡਿਆਈ । ਯਥਾ-‘ ਪਾਕੀ ਨਾਈ ਪਾਕ ਥਾਇ’ ।     ਦੇਖੋ , ‘ ਪਾਕੀ’

੪. ( ਸੰ. । ਸੰਸਕ੍ਰਿਤ ਨਾਪਿਤ : । ਪ੍ਰਾਕ੍ਰਿਤ ਣ੍ਹਾਵਿਆ । ਗੁਜਰਾਤੀ ਨਾਵੀ । ਪੰਜਾਬੀ ਨਾਈ । ਅ਼ਰਬੀ ਨਾਈ * ਉਹ ਆਦਮੀ ਜੋ ਲੋਕਾਂ ਦੇ ਸਿਰ ਮੁੰਨਕੇ ਯਾ ਮਰਨੇ ਪਰਨੇ ਤੇ ਬਿਰਾਦਰੀ ਨੂੰ ਸੱਦੇ ਦੇਕੇ ਯਾ ਲੋਕਾਂ ਦੇ ਸੁਨੇਹੇ ਪੁਚਾਕੇ ਉਪਜੀਵਕਾ ਕਰੇ । ਯਥਾ-‘ ਸੈਨੁ ਨਾਈ ਬੁਤਕਾਰੀਆ’ ।

੫. ( ਕ੍ਰਿ. । ਸੰਸਕ੍ਰਿਤ ਨਿਮ੍ਨੰ । ਪੰਜਾਬੀ ਨਿਉਣਾ , ਪ੍ਰੇਰਣਾਰਥਿਕ , ਨਿਵਾਉਣਾ ) ਨਿਵਾਕੇ । ਯਥਾ-‘ ਤੁਰਕ ਮੂਏ ਸਿਰੁ ਨਾਈ’ ।

੬. ( ਆ. ) ਨਾਲੋਂ ।

                      ਦੇਖੋ , ‘ ਪਾਕੀ ਨਾਈ ਪਾਕ ੨.’

----------

* ਸੰਸਕ੍ਰਿਤ-ਨਾਪਿਤ- ਤੋਂ ਜੋ -ਣ੍ਹਾਵਿਆ- ਆਦ ਰੂਪ ਵਟਾਂਦਾ ਨਾਈ-ਪਦ ਪੰਜਾਬੀ ਵਿਚ ਬਣਿਆ ਹੈ ਉਸ ਦਾ ਅਰਥ ਹੈ , ਸਿਰ ਮੁੰਨਣ ਵਾਲਾ । ਜੇ ਅ਼ਰਬੀ ਪਦ -ਨਾੲ੍ਹੀ- ਤੋਂ ਨਾਈ ਬਣਿਆ ਹੈ , ਉਸ ਦਾ ਅਰਥ ਹੈ ਸੱਦਾ ਦੇਣ ਵਾਲਾ । ਪੰਜਾਬ ਦਾ ਨਾਈ ਦੋਵੇਂ ਕੰਮ ਕਰਦਾ ਹੈ । ਸੈਣ ਦੇ ਨਾਲ ਬੁਤਕਾਰੀਆ ਲਿਖਿਆ ਹੈ , ਇਸ ਤੋਂ ਖਿਆਲ ਹੁੰਦਾ ਹੈ ਕਿ ਉਹ ਸ਼ਾਯਦ ਕੇਵਲ ਸੁਨੇਹੇ ਦੇਣ ਵਾਲਾ ਨਾਈ ਸੀ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.