ਨਾਗਰਿਕਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਗਰਿਕਤਾ [ ਨਾਂਇ ] ਨਾਗਰਿਕ ਹੋਣ ਦਾ ਹੱਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਾਗਰਿਕਤਾ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Citizenship ਨਾਗਰਿਕਤਾ : ਭਾਰਤ ਦੇ ਲਾਗੂ ਹੋਣ ਸਮੇਂ ਹਰ ਵਿਅਕਤੀ ਜੋ ਭਾਰਤਵਾਸੀ ਸੀ ਅਤੇ ਭਾਰਤ ਦੇ ਕਿਸੇ ਖੇਤਰ ਵਿਚ ਪੈਦਾ ਹੋਇਆ ਸੀ ਜਾਂ ਉਸਦੇ ਮਾਪਿਆਂ ਵਿਚੋਂ ਕੋਈ ਇਕ ਭਾਰਤੀ ਖੇਤਰ ਵਿਚ ਜਨਮਿਆ ਸੀ ਜਾਂ ਜੋ ਸੰਵਿਧਾਲ ਦੇ ਲਾਗੂ ਹੋਣ ਤੋਂ ਘੱਟੋ-ਘੱਟ ਪੰਜ ਸਾਲ ਪਹਿਲਾਂ ਭਾਰਤ ਵਿਚ ਰਹਿ ਰਿਹਾ ਸੀ , ਭਾਰਤ ਦਾ ਨਾਗਰਿਕ ਕਰਾਰ ਦਿੱਤਾ ਗਿਆ ਸੀ ।

          ਜਿਹੜੇ ਵਿਅਕਤੀ ਇਸ ਸਮੇਂ ਪਾਕਿਸਤਾਨ ਤੋਂ ਭਾਰਤ ਵਿਚ ਆਏ ਸਨ , ਉਹ ਵੀ ਸੰਵਿਧਾਨ ਦੇ ਲਾਗੂਜ਼ਹੋਣ ਸਮੇਂ ਭਾਰਤ ਦੇ ਨਾਗਰਿਕ ਸਮਝੇ ਗਏ । ਪਰੰਤੂ ਜਿਹੜੇ ਵਿਅਕਤੀ ਪਹਿਲੀ ਮਾਰਚ , 1947 ਤੋਂ ਬਾਅਦ ਭਾਰਤ ਤੋਂ ਪਰਵਾਸ ਕਰਕੇ ਹੁਣ ਪਾਕਿਸਤਾਨ ਵਿਚ ਸ਼ਾਮਲ ਖੇਤਰ ਵਿਚ ਜਾ ਵਸੇ ਸਨ , ਉਨ੍ਹਾਂ ਨੂੰ ਭਾਰਤ ਦੇ ਨਾਗਰਿਕ ਨਹੀਂ ਸਮਝਿਆ ਜਾਵੇਗਾ । ਕੋਈ ਵੀ ਅਜਿਹਾ ਵਿਅਕਤੀ ਜੋ ਆਪ ਜਾਂ ਉਸਦੇ ਮਾਪਿਆਂ ਵਿਚੋਂ ਕੋਈ ਇਕ ਜਾਂ ਉਸਦੇ ਦਾਦਕਿਆਂ ਵਿਚੋਂ ਕੋਈ ਇਕ ਭਾਰਤ ਵਿਚ ਜਨਮਿਆ ਸੀ ਅਤੇ ਜੋ ਸਾਧਾਰਣ ਤੌਰ ਤੇ ਹੁਣ ਭਾਰਤ ਤੋਂ ਬਾਹਰ ਕਿਸੇ ਹੋਰ ਦੇਸ਼ ਵਿਚ ਰਹਿ ਰਿਹਾਹੈ , ਉਸਨੂੰ ਵੀ ਭਾਰਤ ਦਾ ਨਾਗਰਿਕ ਸਮਝਿਆ ਜਾਵੇਗਾ ਜੋ ਉਸ ਦੇਸ਼ ਵਿਚ ਭਾਰਤ ਦੇ ਕੌਸ਼ਲਰ ਜਾਂ ਡਿਪਲੋਮੈਟਿਕ ਪ੍ਰਤਿਨਿਧੀ ਦੁਆਰਾ ਉਸਦਾ ਨਾਂ ਰਜਿਸਟਰ ਕੀਤਾ ਗਿਆ ਹੈ ।

          ਜਿਹੜੇ ਵਿਅਕਤੀ ਆਪਣੀ ਇੱਛਾ ਨਾਲ ਕਿਸੇ ਵਿਦੇਸ਼ੀ ਰਾਜ ਦੀ ਨਾਗਰਿਕਤਾ ਪ੍ਰਾਪਤ ਕਰਦੇ ਹਨ , ਉਨ੍ਹਾਂ ਨੂੰ ਭਾਰਤ ਦੇ ਨਾਗਰਿਕ ਨਹੀਂ ਸਮਝਿਆ ਜਾਵੇਗਾ ਹਰ ਵਿਅਕਤੀ ਜੋ ਭਾਰਤ ਦਾ ਨਾਗਰਿਕ ਹੈ ਜਾਂ ਜਿਸਨੂੰ ਨਾਗਰਿਕ ਸਮਝਿਆ ਜਾਂਦਾ ਹੈ , ਅਜਿਹਾ ਨਾਗਰਿਕ ਬਣਿਆ ਰਹੇਗਾ ਸੰਸਦ ਨੂੰ ਨਾਗਰਿਕਤਾ ਦੀ ਪ੍ਰਾਪਤੀ ਅਤੇ ਇਸ ਨੂੰ ਖ਼ਤਮ ਕਰਨ ਸਬੰਧੀ ਅਧਿਕਾਰ ਅਤੇ ਨਾਗਰਿਕਤਾ ਸਬੰਧੀ ਸਾਰੇ ਮਾਮਲਿਆਂ ਦੇ ਅਧਿਕਾਰ ਪ੍ਰਾਪਤ ਰਹਿਣਗੇ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.