ਨਾਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਮ [ਨਾਂਪੁ] ਵੇਖੋ ਨਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 56194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਾਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਮ. ਸੰ. नामन्. ਫ਼ਾ  ਦੇਖੋ, ਅੰ. name. ਸੰਗ੍ਯਾ—ਨਾਉਂ. ਸੰਗ੍ਯਾ. ਕਿਸੇ ਵ੎ਤੁ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਦ੍ਵਾਰਾ ਅਰਥ ਜਾਣਿਆ ਜਾਵੇ, ਸੋ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ—ਇੱਕ ਵਸਤੁਵਾਚਕ, ਜੈਸੇ—ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ—ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. “ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ.” (ਜਾਪੁ) ੨ ਗੁਰਬਾਣੀ ਵਿੱਚ “ਨਾਮ” ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,2 ਯਥਾ—“ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ.” (ਸੁਖਮਨੀ) ੩ ਸੰ. ਨਾਮ. ਵ੍ਯ—ਅੰਗੀਕਾਰ। ੪ ੎ਮਰਣ. ਚੇਤਾ । ੫ ਪ੍ਰਸਿੱਧੀ. ਮਸ਼ਹੂਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 55669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਾਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਾਮ: ਅਧਿਆਤਮਿਕ ਸਾਧਨਾ ਵਿਚ ‘ਨਾਮ’ ਪਰਮ-ਸੱਤਾ ਦਾ ਸੂਚਕ ਹੈ। ਇਸ ਰਾਹੀਂ ‘ਨਾਮੀ’ ਤਕ ਪਹੁੰਚਿਆ ਜਾ ਸਕਦਾ ਹੈ। ਨਾਮ-ਸਾਧਨਾ ਪਿਛੇ ਅੰਸ਼ ਤੋਂ ਅੰਸ਼ੀ ਤਕ ਪਹੁੰਚਣ ਦਾ ਸਿੱਧਾਂਤ ਕੰਮ ਕਰਦਾ ਹੈ। ਨਾਮ (ਅੰਸ਼) ਰਾਹੀਂ ਨਾਮੀ (ਅੰਸ਼ੀ) ਤਕ ਪਹੁੰਚ ਪਿਛੇ ਟੂਣਾ ਵਿਧੀ ਕੰਮ ਕਰਦੀ ਹੈ। ਟੂਣਾ-ਵਿਧਾਨ ਅਨੁਸਾਰ ਜੇ ਕਿਸੇ ਵਿਅਕਤੀ ਦਾ ਨਾਉਂ ਪਤਾ ਹੋਵੇ ਤਾਂ ਉਸ ਨਾਉਂ ਦੁਆਰਾ ਰਹੱਸਾਤਮਕ ਪ੍ਰਕਾਰਜ ਰਾਹੀਂ ਨਾਮੀ (ਵਿਅਕਤੀ) ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ, ਜਾਂ ਵਸ ਵਿਚ ਲਿਆਇਆ ਜਾ ਸਕਦਾ ਹੈ। ਪ੍ਰਾਚੀਨ ਕਾਲ ਵਿਚ ਕਈ ਕਬੀਲਿਆਂ ਵਾਲੇ ਆਪਣਾ ਮੂਲ ਨਾਮ ਗੁਪਤ ਰਖਦੇ ਸਨ ਅਤੇ ਵਿਵਹਾਰਿਕ ਨਾਮ ਦੀ ਵਰਤੋਂ ਕਰਦੇ ਸਨ। ਇਸੇ ਪ੍ਰਵ੍ਰਿੱਤੀ ਅਧੀਨ ਪੁਰਾਤਨ ਕਾਲ ਵਿਚ ਦੇਵੀ ਦੇਵਤਿਆਂ ਦੇ ਅਨੇਕ ਨਾਮ ਪ੍ਰਚਲਿਤ ਹੋਏ ਸਨ। ਇਹ ਨਾਂ ਗੁਣ-ਵਾਚਕ ਜਾਂ ਕਰਮ-ਵਾਚਕ ਹੋਇਆ ਕਰਦੇ ਸਨ। ਕਿਉਂਕਿ ਨਾਮ ਤੋਂ ਨਾਮੀ ਤਕ ਪਹੁੰਚ ਮੂਲ ਨਾਮ ਰਾਹੀਂ ਹੀ ਸੰਭਵ ਹੁੰਦੀ ਸੀ , ਵਿਵਹਾਰਿਕ ਨਾਮ ਰਾਹੀਂ ਨਹੀਂ। ਕਈ ਧਾਰਮਿਕ ਸੰਪ੍ਰਦਾਵਾਂ ਵਿਚ ਹੁਣ ਵੀ ਗੁਰਮੰਤ੍ਰ ਜਾਂ ਨਾਮ ਦੇਣ ਵੇਲੇ ‘ਨਾਮ’ ਨੂੰ ਗੁਪਤ ਰਖਣ ਦੀ ਤਾਕੀਦ ਕੀਤੀ ਜਾਂਦੀ ਹੈ। ਇਸ ਪਰੰਪਰਾ ਵਿਚ ਸਿਮਰਨ ਦਾ ਆਧਾਰ ਵੀ ਨਾਮ ਰਾਹੀਂ ਨਾਮੀ ਤਕ ਪਹੁੰਚਣ ਦੀ ਰਹੱਸਮਈ ਯਾਤ੍ਰਾ ਹੈ। ਵੇਖੋ ‘ਨਾਮ-ਸਾਧਨਾ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 55305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਾਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਨਾਮ (ਸੰ.। ਸੰਸਕ੍ਰਿਤ ਨਾਮਨੑ, ਮ੍ਨਾ=ਅਭ੍ਯਾਸ ਤੋਂ। ਫ਼ਾਰਸੀ ਨਾਮ) ੧. ਕਿਸੇ ਵਸਤੂ ਦਾ ਨਾਉਂ, ਸੰਗ੍ਯਾ, ਨਾਮ। ਯਥਾ-‘ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ’।

                        ਦੇਖੋ , ‘ਨਾਮ ਧਾਰੀਕ’

੨. ਜਿਸ ਦਾ ਅਭ੍ਯਾਸ ਕੀਤਾ ਜਾਵੇ, ਪਰਮੇਸਰ ਦਾ ਨਾਮ। ਪਰਮੇਸਰ ਦੇ ਨਾਮ ਤੋਂ ਤਾਤਪਰਜ ਉਸਦੇ ਨਾਮ ਦਾ, ਉਸਦੇ ਗੁਣਾਂ ਦਾ, ਧਿਆਨ ਧਰਕੇ ਅਭ੍ਯਾਸ ਕਰਨ ਤੋਂ ਹੈ ਜਿਸ ਕਰਕੇ ਅੰਤਹਕਰਣ ਦੀ ਸ਼ੁੱਧੀ ਅਰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿਹਬਾ ਦੇ ਉਚਰਨ ਤੋਂ ਨਾਮੀ ਵਿਚ ਅਭੇਦਤਾ ਤਕ ਦੇ ਸਾਰੇ ਅਭ੍ਯਾਸ ਨੂੰ ਨਾਮ ਕਹਿ ਦੇਂਦੇ ਹਨ। ਯਥਾ-‘ਬਰਨ ਸਹਿਤ ਜੋ ਜਾਪੈ ਨਾਮੁ’। ਤਥਾ-‘ਨਾਮ ਤਤੁ ਸਭ ਹੀ ਸਿਰਿ ਜਾਪੈ’ ਨਾਮ ਹੀ (ਕਲਜੁਗ ਵਿਚ ਤਾਰਨ ਲਈ) (ਤਤ) ਸਾਰ ਵਸਤੂ ਰੂਪ ਸਾਰਿਆਂ ਤੋਂ ਸ਼ਿਰੋਮਣਿ ਜਾਣੀਦਾ ਹੈ।

੩. ਗ੍ਯਾਨ ਸਰੂਪ। ਯਥਾ-‘ਸਤਿਨਾਮੁ ’ (ਸਤਿ) ਤ੍ਰੈ ਕਾਲ ਅਬਾਧ ਸਦਾ ਇਕ ਰਸ ਤੇ (ਨਾਮ) ਗ੍ਯਾਨ ਸਰੂਪ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 55304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਨਾਮ ਹੈ ਵਾਹਿਗੁਰੂ ਜਪੋ ।


Sukhtirath singh kandola, ( 2020/11/17 03:3910)

ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਮੈ ਦਸੇ ਪ੍ਰਭੁ ਗੁਣਤਾਸੁ ।। ਕੋਈ ਗੁਰਮੁਖਿ ਸ


Dalbir Singh, ( 2022/08/10 08:2411)

ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਮੈ ਦਸੇ ਪ੍ਰਭੁ ਗੁਣਤਾਸੁ ।। ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈਂ ਦਸੇ ਪ੍ਰਭੁ ਗੁਣਤਾਸੁ ।।


Dalbir Singh, ( 2022/08/10 08:2655)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.