ਨਾਮਕਰਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਾਮਕਰਨ (ਨਾਂ,ਪੁ) ਜਨਮ ਸਮੇਂ ਦੇ ਨਖਛਤ੍ਰ, ਪਵਿਤਰ ਗ੍ਰੰਥ ਵਿੱਚੋਂ ਲਏ ਵਾਕ ਦੇ ਪਹਿਲੇ ਅੱਖਰ, ਵਾਰ, ਮਹੀਨਾ, ਤਿਥ, ਤਿਉਹਾਰ, ਰੁੱਤ ਆਦਿ ’ਤੇ ਅਧਾਰਿਤ ਵਿਅਕਤੀ ਦਾ ਨਾਂ ਰੱਖਣ ਦੀ ਰੀਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਨਾਮਕਰਨ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਨਾਮਕਰਨ : ਬਾਲਕ ਦਾ ਜਨਮ ਹੋਣ ਉਪਰੰਤ ਉਸ ਦਾ ਨਾਂ ਰੱਖਣ ਦੀ ਰਸਮ ਨੂੰ ਨਾਮਕਰਨ ਕਿਹਾ ਜਾਂਦਾ ਹੈ ਅਤੇ ਇਹ ਰਸਮ ਹਰ ਧਰਮ ਵਿਚ ਵਖੋ-ਵਖਰੇ ਢੰਗ ਨਾਲ ਅਦਾ ਕੀਤੀ ਜਾਂਦੀ ਹੈ। ਗੁਰਮਤਿ ਅਨੁਸਾਰ ਸਿੱਖ ਪਰਿਵਾਰ ਵਿਚ ਜਨਮੇ ਬਾਲਕ ਦੇ ਜਨਮ ਉੱਪਰ ਖੁਸ਼ੀ ਮਨਾਈ ਜਾਂਦੀ ਹੈ ਅਤੇ ਅਕਾਲ ਪੁਰਖ ਦੇ ਸ਼ੁਕਰਾਨੇ ਵੱਜੋਂ ਗੁਰਦੁਆਰੇ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਜਾਂਦੀ ਹੈ। ਘਰ ਵਿਚ ਜਾਂ ਗੁਰਦੁਆਰੇ ਵਿਚ ਹੀ ਸਧਾਰਣ ਪਾਠ ਜਾਂ ਅਖੰਡ ਪਾਠ ਕਰਵਾਇਆ ਜਾਂਦਾ ਹੈ ਅਤੇ ਸਮਾਪਤੀ ਸਮੇਂ ਪਰਮੇਸ਼ਰ ਦੇ ਸ਼ੁਕਰਾਨੇ ਵਾਲੇ ਸ਼ਬਦਾਂ ‘ਪਰਮੇਸਰਿ ਦਿਤਾ ਬੰਨਾ' ਅਤੇ ‘ਸਤਿਗੁਰ ਸਾਚੈ ਦੀਆ ਭੇਜਿ' ਆਦਿ ਦਾ ਕੀਰਤਨ ਕੀਤਾ ਜਾਂਦਾ ਹੈ। ਪਾਠ ਦਾ ਭੋਗ ਪਾਉਣ ਸਮੇਂ ਗੁਰੂ ਗ੍ਰੰਥ ਸਾਹਿਬ ਵਿਚੋਂ ਸ਼ੁਭ ਵਾਕ ਲਿਆ ਜਾਂਦਾ ਹੈ ਜਿਸ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਂ ਰੱਖਿਆ ਜਾਂਦਾ ਹੈ। ਗ੍ਰੰਥੀ ਸਿੰਘ ਇਸ ਸ਼ਬਦ ਦੇ ਅੱਖਰ ਤੋਂ ਤਜਵੀਜ਼ ਕੀਤੇ ਕਈ ਨਾਵਾਂ ਵਿਚੋਂ, ਸੰਗਤ ਅਤੇ ਬੱਚੇ ਦੇ ਮਾਤਾ-ਪਿਤਾ ਦੀ ਪਰਵਾਨਗੀ ਨਾਲ ਇਕ ਨਾਂ ਤੇ ਅਰਦਾਸ ਕਰ ਦਿੰਦੇ ਹਨ। ਨਵੇਂ ਜਨਮੇ ਬਾਲਕ ਦਾ ਇਹ ਨਾਂ ਉਮਰ ਭਰ ਲਈ ਪੱਕਾ ਕਰ ਦਿੱਤਾ ਜਾਂਦਾ ਹੈ। ਇਸ ਉਪਰੰਤ ਅਨੰਦੁ ਸਾਹਿਬ ਦਾ ਪਾਠ ਅਤੇ ਨਾਮ ਸੰਸਕਾਰ ਦੀ ਖੁਸ਼ੀ ਵਿਚ ਧੰਨਵਾਦ ਲਈ ਅਰਦਾਸ ਕੀਤੀ ਜਾਂਦੀ ਹੈ ਅਤੇ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ।
ਕਈ ਪਰਿਵਾਰਾਂ ਵਿਚ ਨਵੇਂ ਜਨਮੇਂ ਬਾਲਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ ਦਾ ਚੋਲਾ ਬਣਾ ਕੇ ਪਹਿਨਾਇਆ ਜਾਂਦਾ ਹੈ ਜੋ ਕਿ ਮਨਮਤ ਗਿਣਿਆ ਜਾਂਦਾ ਹੈ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-01-27-58, ਹਵਾਲੇ/ਟਿੱਪਣੀਆਂ: ਹ. ਪੁ. –ਸਿੱਖ ਰਹਿਤ ਮਰਯਾਦਾ-ਅਕੈਡਮੀ ਆਫ਼ ਸਿੱਖ ਰਿਲੀਜ਼ਨ ਐਂਡ ਕਲਚਰ : 10
ਵਿਚਾਰ / ਸੁਝਾਅ
Please Login First