ਨਾਵੈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਾਵੈ. ਸਨਾਨ ਕਰਦਾ ਹੈ. ਨ੍ਹਾਉਂਦਾ ਹੈ. “ਹਰਿਨਾਮਿ ਨਾਵੈ ਸੋਈ ਜਨੁ ਨਿਰਮਲੁ.” (ਸਾਰ ਅ: ਮ: ੩) ੨ ਨਾਮ. ਦੇਖੋ, ਨਾਵ ੧. “ਨਾਵੈ ਕਾ ਵਾਪਾਰੀ ਹੋਵੈ.” (ਮਾਰੂ ਸੋਲਹੇ ਮ: ੩) ੩ ਨਾਮ ਦਾ, ਦੇ. “ਹਉਮੈ ਨਾਵੈ ਨਾਲਿ ਵਿਰੋਧੁ ਹੈ.” (ਵਡ ਮ: ੩)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਾਵੈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਨਾਵੈ (ਕ੍ਰਿ.। ਸੰਸਕ੍ਰਿਤ ਸ੍ਨਾਨ। ਪ੍ਰਾਕ੍ਰਿਤ ਣਾਣ। ਹਿੰਦੀ ਨਹਾਨਾ। ਪੰਜਾਬੀ ਨ੍ਹਾਉਣਾ ਤੋਂ ਨ੍ਹਾਵੇ) ੧. ਇਸ਼ਨਾਨ ਕਰੇ। ਯਥਾ-‘ਹਰਿ ਨਾਮਿ ਨਾਵੈ ਸੋਈ ਜਨੁ ਨਿਰਮਲੁ ’।
੨. (ਸੰ.। ਸੰਸਕ੍ਰਿਤ ਨਾਮਨੑ ਦਾ ਦੂਸਰਾ ਪੰਜਾਬੀ ਰੂਪ , ਨਾਉਂ, ਨਾਵ) (ਵਾਹਿਗੁਰੂ ਦਾ) ਨਾਮ। ਯਥਾ-‘ਸਭੁ ਨਾਵੈ ਨੋ ਪਰਤਾਪਦਾ’।
੩. (ਪੁੰਨੀ ਪਾਪੀ ਜੀਵਾਂ ਦੇ) ਨਾਮ (ਲਿਖਣ ਲਈ)। ਯਥਾ-‘ਲਿਖਿ ਨਾਵੈ ਧਰਮੁ ਬਹਾਲਿਆ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 38201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First