ਨਿਆਂਇਕ ਅਲਹਿਦਗੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Judicial seperation_ਨਿਆਂਇਕ ਅਲਹਿਦਗੀ: ਵਿਆਹ ਦੀਆ ਧਿਰਾਂ ਵਿਚੋਂ ਕਿਸੇ ਦੁਆਰਾ ਨਿਆਂਇਕ ਅਲਹਿਦਗੀ ਲਈ ਅਰਜ਼ੀ ਜ਼ਿਲ੍ਹੇ ਦੀ ਮੁੱਖ ਦੀਵਾਨੀ ਅਦਾਲਤ ਵਿਚ ਦਿੱਤੀ ਜਾ ਸਕਦੀ ਹੈ। ਅਦਾਲਤ ਦੀ ਤਸੱਲੀ ਹੋਣੀ ਚਾਹੀਦੀ ਹੈ ਕਿ :-
(1) ਉੱਤਰਦਾਰ ਪਰਗਮਨ ਦਾ ਦੋਸ਼ੀ ਹੈ ਅਤੇ ਅਰਜ਼ੀਦਾਰ ਉਸ ਨਾਲ ਨਹੀਂ ਰਹਿ ਸਕਦਾ/ਸਕਦੀ, ਜਾਂ
(2) ਉੱਤਰਦਾਰ ਦਾ ਅਰਜ਼ੀਦਾਰ ਨਾਲ ਸਲੂਕ ਅਜਿਹਾ ਹੈ ਜਿਸ ਕਾਰਨ ਅਰਜ਼ੀਦਾਰ ਤੋਂ ਉੱਤਰਦਾਰ ਨਾਲ ਰਹਿਣ ਦੀ ਆਸ ਨਹੀਂ ਕੀਤੀ ਜਾ ਸਕਦੀ; ਜਾਂ
(3) ਉੱਤਰਦਾਰ ਅਰਜ਼ੀ ਦਿੱਤੇ ਜਾਣ ਤੋਂ ਨਿਰੰਤਰ ਦੋ ਸਾਲ ਪਹਿਲਾਂ ਤੋਂ ਅਰਜ਼ੀਦਾਰ ਨੂੰ ਛਡ ਚੁੱਕਾ ਹੈ/ਚੁੱਕੀ ਹੈ; ਜਾਂ
(4) ਧਿਰਾਂ ਪਿਛਲੇ ਦੋ ਸਾਲਾਂ ਤੋਂ ਵਖ ਵਖ ਰਹਿ ਰਹੀਆਂ ਹਨ ਅਤੇ ਉੱਤਰਦਾਰ ਡਿਗਰੀ ਦਿੱਤੇ ਜਾਣ ਨਾਲ ਸਹਿਮਤ ਹੈ। ਨਿਆਂਇਕ ਅਲਹਿਦਗੀ ਲਈ ਡਿਗਰੀ ਮਿਲ ਜਾਣ ਉਪਰੰਤ ਅਰਜ਼ੀਦਾਰ ਦਾ ਉੱਤਰਦਾਰ ਨਾਲ ਰਹਿਣਾ ਜ਼ਰੂਰੀ ਨਹੀਂ ਰਹਿ ਜਾਂਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First