ਨਿਰਪੱਖਤਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Neutrality (ਨਯੂਟਰਅਲਿਟਿ) ਨਿਰਪੱਖਤਾ: (i) ਇਕ ਝਗੜੇ, ਵਾਦ-ਵਿਵਾਦ, ਲੜਾਈ, ਆਦਿ ਵਿੱਚ ਦੋ ਪੱਖਾਂ (ਪਾਸਿਆਂ) ਵਿਚੋਂ ਕਿਸੇ ਨਾਲ ਵੀ ਨਾ ਪੱਖ ਪੂਰਨ ਦੀ ਸਥਿਤੀ ਜਾਂ ਵਿਸ਼ੇਸ਼ਤਾ। (ii) ਇਕ ਦਸ਼ਾ ਜਾਂ ਵਿਸ਼ੇਸ਼ਤਾ ਜਿਥੇ ਰੰਗ ਭਿੰਨਤਾ ਨਹੀਂ ਪਾਈ ਜਾਂਦੀ। (iii) ਰਸਾਇਣ ਵਿਗਿਆਨ (chemistry) ਵਿੱਚ (pH) ਆਉਂਦਾ ਹੈ ਜਦੋਂ ਨਾ ਅਲਕਲਾਇਨ (alkaline) ਅਤੇ ਨਾ ਹੀ ਏਸਿਡ (acid) ਦੀ ਸਥਿਤੀ ਹੁੰਦੀ ਹੈ। (iv) ਅੰਤਰਰਾਸ਼ਟਰੀ ਕਨੂੰਨ ਅਵਸਥਾ ਵਿੱਚ ਇਕ ਰਾਜ ਜਾਂ ਰਾਸ਼ਟਰ ਦਾ ਰੁਤਬਾ (status) ਜਿਸ ਨੇ ਗ਼ੈਰ-ਸਾਂਝੇਦਾਰੀ ਨੀਤੀ ਦਾ ਐਲਾਨ ਕੀਤਾ ਹੋਵੇ। ਮਿਸਾਲ ਵਜੋਂ, ਸਵੀਡਨ ਅਤੇ ਸਵਿਟਜ਼ਰਲੈਂਡ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਨਿਰਪੱਖਤਾ ਵਾਲੀ ਨੀਤੀ ਨੂੰ ਅਪਣਾਈ ਰੱਖਿਆ।

 


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਨਿਰਪੱਖਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਰਪੱਖਤਾ [ਨਾਂਇ] ਨਿਰਪੱਖ ਹੋਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.