ਨੇਹੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨੇਹੀ. ਸੰਗ੍ਯਾ—ਰੱਸੀ. ਦੇਖੋ, ਨਹਨ। ੨ ਅ਼ ਨਹ਼ੀ. ਮਥਨ (ਰਿੜਕਣ) ਦੀ ਕ੍ਰਿਯਾ। ੩ ਮਟਕਾ , ਜਿਸ ਵਿੱਚ ਦੁੱਧ ਰੱਖੀਦਾ ਹੈ. “ਜਿਨਿ ਬਾਸੁਕ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ.” (ਵਾਰ ਰਾਮ ੩) ੪ ਅ਼ ਸੰਗ੍ਯਾ—ਦੂਰਅੰਦੇਸ਼ੀ. ਪੇਸ਼ਬੀਨੀ. ਆਕਬਤ ਅੰਦੇਸ਼ੀ. “ਰਣਿ ਰੂਤਉ
ਨਰ ਨੇਹੀ ਕਰੈ.” (ਗਉ ਬਾਵਨ ਕਬੀਰ) ੫ ਸੰ. स्नेहिन्. ਵਿ—ਸਨੇਹੀ. ਨੇਹ (ਸੇਹ) ਕਰਨ ਵਾਲਾ. “ਗੁਰੁਚਰਨਨ ਕੋ ਨੇਹੀ.” (ਗੁਰੁਪਦ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨੇਹੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਨੇਹੀ (ਸੰ.। ਸੰਸਕ੍ਰਿਤ ਨਹੑ=ਬੰਨ੍ਹਣਾ। ਪੁ. ਪੰਜਾਬੀ ਨੇਹਣਾ=) ਬੰਨ੍ਹ ਲੈਣਾ ।
੧. ਦ੍ਰਿੜ੍ਹਤਾ, ਹਠ, ਧੀਰਜ। ਯਥਾ-‘ਣਾਣਾ ਰਣਿ ਰੂਤਉ ਨਰ ਨੇਹੀ ਕਰੈ ’। ਰਣ ਵਿਖੇ ਜੁਟਿਆ ਹੋਇਆ ਹਠ ਹੀ ਕਰੇ। ਦੇਖੋ , ‘ਣਾਣਾ’
੨. (ਪੰਜਾਬੀ ਨੇਂਹਣੀ) ਉਹ ਸਿਧੀ ਖੜੀ ਲੱਕੜੀ ਜਿਸ ਨਾਲ ਮਧਾਣੀ ਦੀ ਲੱਠ ਰੱਸੀ ਨਾਲ ਬੰਨ੍ਹੀ ਹੈ। ਯਥਾ-‘ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First