ਨੌਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨੌਕਾ. ਸੰ. ਸੰਗ੍ਯਾ—ਨਾਵ. ਕਿਸ਼ਤੀ. ਬੇੜੀ. ਭੋਜ ਰਚਿਤ “ਯੁਕ੍ਤਿਕਲਪਤਰੁ” ਵਿੱਚ ਨੌਕਾ ਦੀ ਚੌੜਾਈ ਲੰਬਾਈ ਦੇ ਲਿਹ਼ਾ੓ ਨਾਲ ਵੱਖ ਵੱਖ ਨਾਮ ਲਿਖੇ ਹਨ:—

     ੩੨ ਹੱਥ ਲੰਮੀ ਅਤੇ ੪ ਹੱਥ ਚੌੜੀ ਨੌਕਾ, ਦੀਰਘ1 ਅਥਵਾ ਦੀਘਿ੗ਕਾ.

     ੪੮—੬ ਦੀ, ਤਰਣੀ.

     ੬੪—੮ ਦੀ, ਲੋਲਾ.

     ੮੦—੧੦ ਦੀ, ਗਤ੍ਵਰਾ.

     ੯੬—੧੨ ਦੀ, ਗਾਮਿਨੀ.

     ੧੧੨—੧੪ ਦੀ ਤਰਿ.

     ੧੨੮—੧੬ ਦੀ, ਜੰਗਲਾ.

     ੧੪੪—੧੮ ਦੀ, ਪੑਲਾਵਨੀ.

     ੧੬੦—੨੦ ਦੀ, ਧਾਰਿਣੀ.

     ੧੭੬—੨੨ ਦੀ, ਵੇਗਿਨੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5722, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.