ਪਕੜਨਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਕੜਨਾ [ਵਿਸ਼ੇ] ਫੜਨਾ, ਕਾਬੂ ਕਰਨਾ, ਹਿਰਾਸਤ ਵਿੱਚ ਲੈਣਾ, ਗਰਿਫ਼ਤਾਰ ਕਰਨਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਕੜਨਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਕੜਨਾ. ਕ੍ਰਿ—ਪ੍ਰਗ੍ਰਹਣ. ਗ੍ਰਹਣ ਕਰਨਾ. ਫੜਨਾ। ੨ ਦ੍ਰਿੜ੍ਹ ਨਿਸ਼ਚੇ ਕਰਨਾ. ਧਾਰਣ ਕਰਨਾ. “ਅਦ੍ਰਿਸਟੁ ਅਗੋਚਰ ਪਕੜਿਆ ਗੁਰਸਬਦੀ.” (ਤੁਖਾ ਛੰਤ ਮ: ੪)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਕੜਨਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Seizure_ਪਕੜਨਾ: ਪਕੜਨ ਦਾ ਕੁਦਰਤੀ ਅਤੇ ਸਾਧਾਰਨ ਅਰਥ ਹੈ ਜ਼ਬਰਦਸਤੀ ਕਬਜ਼ਾ ਲੈਣਾ। ਪਕੜਨ ਵਿਚ ਤਾਕਤ ਦੀ ਵਰਤੋਂ ਅਰਥਾਵੀਂ ਹੈ। ਇਸ ਦਾ ਅਰਥ ਕਿਸੇ ਵਰੰਟ ਜਾਂ ਕਾਨੂੰਨੀ ਅਥਾਰਿਟੀ ਦੇ ਆਧਾਰ ਤੇ ਕਿਸੇ ਸੰਪਤੀ ਦਾ ਕਬਜ਼ਾ ਲੈਣਾ ਹੈ। ਜ਼ਿਆਦਾਤਰ ਸੂਰਤਾਂ ਵਿਚ ਪਕੜਨ ਸ਼ਬਦ ਦੀ ਵਰਤੋਂ ਉਥੇ ਕੀਤੀ ਜਾਂਦੀ ਹੈ ਜਿਥੇ ਕਬਜ਼ਾ ਲੈਣ ਦਾ ਕੰਮ ਅਦਾਲਤ ਦੇ ਹੁਕਮ ਦੁਆਰਾ, ਵਿਧਾਨਕ ਐਕਟ ਅਧੀਨ ਜਾਂ ਕਿਸੇ ਹੋਰ ਕਾਨੂੰਨੀ ਅਮਲ ਦੁਆਰਾ ਕੀਤਾ ਜਾ ਰਿਹਾ ਹੋਵੇ।
ਕਿਸੇ ਕਾਨੂੰਨ ਦੀ ਉਲੰਘਣਾ ਕਾਰਨ ਜਾਂ ਇਜਰਾ ਲਈ ਕਿਸੇ ਸੰਪਤੀ ਤੇ ਕਬਜ਼ਾ ਕਰਨਾ। ਇਸ ਸ਼ਬਦ ਵਿਚ ਕਿਸੇ ਹੋਰ ਵਿਅਕਤੀ ਜਾਂ ਵਿਅਕਤੀਆਂ ਦੇ ਵਾਸਤਵਿਕ ਜਾਂ ਅਰਥਾਵੇਂ ਕਬਜ਼ੇ ਵਿਚੋਂ ਕੋਈ ਚੀਜ਼ ਲੈਣਾ ਜਾਂ ਉਸ ਤੇ ਕਬਜ਼ਾ ਕਰਨ ਦੇ ਭਾਵ ਆਉਂਦੇ ਹਨ। ਗਿਆਨ ਚੰਦ ਬਨਾਮ ਪੰਜਾਬ ਰਾਜ (ਏ ਆਈ ਆਰ 1962 ਐਸ ਸੀ 496) ਅਨੁਸਾਰ ਪਕੜਨ ਦਾ ਮਤਲਬ ਸੰਪਤੀ ਦੇ ਮਾਲਕ ਦੀ ਇੱਛਾ ਦੇ ਉਲਟ ਉਸ ਸੰਪਤੀ ਉਤੇ ਕਬਜ਼ਾ ਕਰਨਾ ਹੈ। ਇਸ ਵਿਚ ਸ਼ੱਕ ਨਹੀਂ ਕਿ ਜਿਥੇ ਮਾਲ ਦੇ ਮਾਲਕ ਨੂੰ ਜ਼ਬਾਨੀ ਜਾਂ ਵਾਰੰਟ ਦੁਆਰਾ ਸਮਰਥਤ ਕਾਨੂੰਨੀ ਅਧਿਕਾਰ ਦੇ ਅਧੀਨ ਕੋਈ ਮਾਲ ਹਵਾਲੇ ਕਰ ਦੇਣ ਲਈ ਕਿਹਾ ਜਾਵੇ ਅਤੇ ਉਹ ਹਵਾਲੇ ਕਰ ਦੇਵੇ ਤਾਂ ਉਹ ਵੀ ਪਕੜਨ ਦੀ ਇਕ ਸੂਰਤ ਹੋਵੇਗ, ਪਕੜਨ ਦਾ ਕੰਮ ਪਕੜਨ ਵਾਲੇ ਦਾ ਇਕ-ਤਰਫ਼ਾ ਕੰਮ ਹੁੰਦਾ ਹੈ, ਇਹ ਗੱਲ ਇਸ ਸੰਕਲਪ ਦਾ ਤੱਤ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First