ਪਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਗ [ਨਾਂਪੁ] ਪੈਰ; ਕਦਮ, ਪੁਲਾਂਘ , ਡਿੰਘ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਗ. ਸੰਗ੍ਯਾ—ਪਦ. ਪੈਰ. “ਸੰਤਪਗ ਧੋਈਐ ਹਾਂ.” (ਆਸਾ ਮ: ੫) ੨ ਪੱਗ. ਪਗੜੀ. ਦਸਤਾਰ. “ਫਰੀਦਾ, ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ.” (ਸ. ਫਰੀਦ) ੩ ਡਗ. ਡਿੰਘ. ਇੱਕ ਪੈਰ ਉਠਾਕੇ ਦੂਜੇ ਥਾਂ ਰੱਖਣ ਦੇ ਅੰਦਰ ਦੀ ਵਿੱਥ. ਕਰਮ. “ਰਣ ਚੋਟ ਪਰੀ ਪਗ ਦ੍ਵੈ ਨ ਟਲੇ ਹੈਂ.” (ਵਿਚਿਤ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਗ (ਸੰ.। ਸੰਸਕ੍ਰਿਤ ਪਦ , ਪਦਕ। ਪ੍ਰਾਕ੍ਰਿਤ ਪਾਯ, ਪਕ। ਹਿੰਦੀ ਪਗ) ੧. ਪੈਰ। ਦੇਖੋ , ‘ਉਪੇਤਾਣਾ’

੨. (ਦੇਖੋ, ਪਾਗ) *ਸਿਰ ਤੇ ਬੰਨ੍ਹਣ ਵਾਲਾ ਕੱਪੜਾ। ਯਥਾ-‘ਮੈ ਭੋਲਾਵਾ ਪਗ ਦਾ’।

----------

* ਪਿਛਲੇ ਸਮੇਂ ਪਗ ਪਹਿਲਾਂ ਗੋਡਿਆਂ ਤੇ ਬੰਨ੍ਹਦੇ ਸਨ ਤੇ ਫੇਰ ਸਿਰ ਤੇ ਰਖਦੇ ਸਨ, ਇਸ ਕਰਕੇ ਇਸਦਾ ਨਾਉਂ ਪਗ ਤੇ ਪਗੜੀ ਹੋਇਆ। ਅਜੇ ਬੀ ਕਈ ਥਾਂਈਂ ਪੱਗਾਂ ਬੰਨ੍ਹਣ ਦਾ ਕਮਾਮ ਕਰਨ ਵਾਲੇ ਗੋਡਿਆਂ ਤੇ ਪਗ ਬੰਨ੍ਹਦੇ ਹਨ। ਇਹ ਬੱਧੀ ਹੋਈ ਪਗ ਕਈ ਕਈ ਮਹੀਨੇ ਨਹੀਂ ਖੁਲ੍ਹਦੀ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8132, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.