ਪਟੜਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟੜਾ (ਨਾਂ,ਪੁ) ਲੱਕੜ ਦੀ ਵੱਡੀ ਚੌਂਕੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3595, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਟੜਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟੜਾ [ਨਾਂਪੁ] ਲੱਕੜ ਦਾ ਫੱਟਾ ਜੋ ਨਹਾਉਣ/ ਕੱਪੜੇ ਧੋਣ ਅਤੇ ਛੋਟੇ-ਮੋਟੇ ਕੰਮਾਂ ਲਈ ਬੈਠਣ ਵਾਸਤੇ ਵਰਤਿਆ ਜਾਂਦਾ ਹੈ, ਤਖ਼ਤਾ , ਚੋਂਕੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਟੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪਟੜਾ. ਸੰਗ੍ਯਾ—ਪੱਟ (ਤਖ਼ਤਾ). ਕਾਠ ਦਾ ਚੌਰਸ ਪਾਵੇਦਾਰ ਤਖ਼ਤਾ , ਜਿਸ ਪੁਰ ਸਨਾਨ ਕਰੀਦਾ ਅਤੇ ਵਸਤ੍ਰ ਧੋਈਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਟੜਾ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਟੜਾ, (ਪਟ+ੜਾ) \ ਪੁਲਿੰਗ : ੧. ਤਖ਼ਤਾ, ਚੌਂਕੀ; ੨. ਕਾਠ ਦਾ ਫੱਟਾ ਜਿਸ ਉੱਤੇ ਬੈਠ ਕੇ ਨ੍ਹਾਉਂਦੇ ਜਾਂ ਕੱਪੜੇ ਧੋਂਦੇ ਹਨ;

੩. ਪੱਥਰ ਦੀ ਸਿਲ ਜਿਸ ਉਤੇ ਧੋਬੀ ਕਪੜੇ ਛੰਡਦੇ ਹਨ; ੪.ਧੋਬੀ ਦਾ ਕਪੜੇ ਧੋਣ ਲਈ ਟੱਕਦਾਰ ਇੱਕ ਪਾਸਿਉਂ ਉੱਚਾ ਕੀਤਾ ਲਕੜੀ ਦਾ ਤਖ਼ਤਾ;

੫. ਉਹ ਤਖ਼ਤਾ ਜਿਸ ਤੇ ਦਰਜ਼ੀ ਮਸ਼ੀਨ ਰੱਖ ਕੇ ਕਪੜੇ ਸੀਊਂਦੇ ਹਨ;

੬. ਗੱਡੇ ਦਾ ਫੱਲ੍ਹੜ ਜੋ ਪਿਛਲੇ ਪਾਸੇ ਜੋੜੇ ਉੱਤੇ ਜਾਤੂਆਂ ਦੇ ਫਿੱਟ ਕਰਨ ਲਈ ਲਗਿਆ ਹੁੰਦਾ ਹੈ;

੭. ਸੁਹਾਗਾ ਜਿਸ ਨਾਲ ਖੇਤ ਨੂੰ ਪੱਧਰਾ ਕੀਤਾ ਜਾਂਦਾ ਹੈ
–ਪਟੜਾ ਕਰ ਦੇਣਾ, ਮੁਹਾਵਰਾ : ਤਬਾਹ ਕਰ ਦੇਣਾ, ਚੌੜ ਚਪੱਟ ਕਰ ਦੇਣਾ
–ਪੱਟੜੇ ਵਾਂਗ ਛੱਟਣਾ, ਮੁਹਾਵਰਾ : ਬਹੁਤ ਜ਼ਿਆਦਾ ਮਾਰਨਾ, ਬੁਰੀ ਤਰ੍ਹਾਂ ਕੁੱਟਣਾ
–ਧੋਬੀ ਪਟੜਾ, ਪੁਲਿੰਗ : ਘੋਲ ਜਾਂ ਕੁਸ਼ਤੀ ਦਾ ਇੱਕ ਦਾਅ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 13, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-25-12-25-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First