ਪਨਾਹਗਾਹ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਪਨਾਹਗਾਹ ( sanctuary )

        ਅਜਿਹੀ ਥਾਂ , ਜਿਥੇ ਪਹੁੰਚਣ ਉਪਰੰਤ ਵਿਅਕਤੀ ਨੂੰ ਹਮਲਾਵਰ ਤੋਂ ਸੁਰੱਖਿਆ ਪ੍ਰਾਪਤ ਹੋ ਜਾਂਦੀ ਹੈ , ਖ਼ਾਸ ਕਰ ਅਜਿਹੇ ਹਮਲਾਵਰ ਤੋਂ , ਜੋ ਬਦਲਾ ਲੈਣ ਲਈ ਕਿਸੇ ਦਾ ਪਿੱਛਾ ਕਰ ਰਿਹਾ ਹੈ । ਸ਼ਰਨ/ਪਨਾਹ ਲੈਣ ਵਾਲਾ ਸਮਾਜ ਦੇ ਕਨੂੰਨਾਂ ਦੀ ਪਾਲਣਾ ਦਾ ਪਾਬੰਦ ਹੁੰਦਾ ਹੈ । ਪਨਾਹਗਾਹ ਦਾ ਹੱਕ ( sanctuary of right )   ਪ੍ਰਾਚੀਨ ਅਤੇ ਮੱਧਕਾਲੀਨ ਕਨੂੰਨ ਅਪਰਾਧੀ ਨੂੰ ਸਿਵਲ ਅਧਿਕਾਰੀਆਂ ਦੁਆਰਾ ਸਜ਼ਾ ਤੋਂ ਮੁਕਤ ਕਰਦਾ ਸੀ , ਜੇ ਉਹ ਕਿਸੇ ਅਜਿਹੀ ਥਾਂ ਸ਼ਰਨ ਲੈ ਲਵੇ , ਜਿਸ ਨੂੰ ਰੱਬ ਦਾ ਘਰ ਮੰਨਿਆ ਜਾਂਦਾ ਹੋਵੇ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 186, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.