ਪਰਚੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਚੀ [ਨਾਂਇ] ਚੁੰਗੀ ਦੀ ਰਸੀਦ; ਨੋਟ; ਡਾਕਟਰ ਵੱਲੋਂ ਇਲਾਜ ਲਈ ਲਿਖੀਆਂ ਹਿਦਾਇਤਾਂ ਆਦਿ ਦਾ ਵੇਰਵਾ , ਕਾਗ਼ਜ਼ ਦਾ ਛੋਟਾ ਟੁਕੜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਰਚੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪਰਚੀ (ਸਾਹਿਤ ਵਿਧਾ): ‘ਪਰਚੀ’ ਸੰਸਕ੍ਰਿਤ ਦੇ ‘ਪਰਿਚਯ’ ਸ਼ਬਦ ਦਾ ਤਦਭਵ ਰੂਪ ਹੈ, ਜਿਸ ਦਾ ਸਾਧਾਰਣ ਅਰਥ ਹੈ ਜਾਣ ਪਛਾਣ। ਪਰ ਪੰਜਾਬੀ ਸਾਹਿਤ ਵਿਚ ਵਾਰਤਕ ਅਤੇ ਕਾਵਿ ਦੋਹਾਂ ਵਿਚ ਲਿਖੀ ਜਾਣ ਵਾਲੀ ਇਹ ਇਕ ਸਾਹਿਤ- ਵਿਧਾ ਹੈ। ਇਹ ਉਸ ਰਚਨਾ ਲਈ ਵਰਤਿਆ ਜਾਂਦਾ ਹੈ ਜਿਸ ਵਿਚ ਕਿਸੇ ਧਾਰਮਿਕ ਜਾਂ ਅਧਿਆਤਮਿਕ ਸ਼ਖ਼ਸੀਅਤ ਜਾਂ ਸਾਧਕ ਦਾ ਪਰਿਚਯ ਦਿੱਤਾ ਗਿਆ ਹੋਵੇ। ਇਹ ਪਰਿਚਯ ਕਿਸੇ ਘਟਨਾ-ਪ੍ਰਸੰਗ ਅਤੇ ਪ੍ਰਵਚਨ ਦਾ ਮਿਲਿਆ ਜੁਲਿਆ ਰੂਪ ਹੁੰਦਾ ਹੈ। ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਰਚੀਆਂ ਲਿਖੀਆਂ ਗਈਆਂ। ਇਸ ਤੋਂ ਬਾਦ ਸੇਵਾ-ਪੰਥੀ ਸਾਧਕਾਂ ਨੇ ਇਸ ਸਾਹਿਤ-ਵਿਧਾ ਨੂੰ ਬਹੁਤ ਅਪਣਾਇਆ ਅਤੇ ਪਰਚੀ ਭਾਈ ਕਨ੍ਹੀਆ, ਪੰਰਚੀ ਭਾਈ ਸੇਵਾ ਰਾਮ ਆਦਿ ਦੀ ਰਚਨਾ ਕੀਤੀ। ਕੁਝ ਉਦਾਸੀ ਸਾਧਾਂ ਨੇ ਵੀ ਪਰਚੀਆਂ ਦੀ ਰਚਨਾ ਕੀਤੀ ਹੈ। ਬਾਬਾ ਹੰਦਾਲ ਸੰਬੰਧੀ ਵੀ ਇਕ ਪਰਚੀ ਲਿਖੀ ਮਿਲਦੀ ਹੈ।
ਵਿਵਹਾਰ ਵਿਚ ‘ਪਰਚੀ’ ਸ਼ਬਦ ਦੀ ਵਰਤੋਂ ਕਈ ਵਾਰ ‘ਸਾਖੀ ’ ਸ਼ਬਦ ਨਾਲ ਰਲਗਡ ਕਰ ਦਿੱਤੀ ਜਾਂਦੀ ਰਹੀ ਹੈ। ਇਹੀ ਕਾਰਣ ਹੈ ਕਿ ਕਈ ਵਾਰ ਇਕੋ ਰਚਨਾ ਲਈ ਵਖ ਵਖ ਪ੍ਰਕਰਣਾਂ ਵਿਚ ਜਾਂ ਵਖ ਵਖ ਲੇਖਕਾਂ ਰਾਹੀਂ ਕਿਤੇ ‘ਸਾਖੀ’ ਅਤੇ ਕਿਤੇ ‘ਪਰਚੀ’ ਸ਼ਬਦ ਲਿਖਿਆ ਮਿਲਦਾ ਹੈ। ਕਾਵਿ-ਸ਼ਾਸਤ੍ਰੀ ਦ੍ਰਿਸ਼ਟੀ ਤੋਂ ‘ਸਾਖੀ’ ਸ਼ਬਦ ਅਖੀਂ ਡਿਠੀ ਘਟਨਾ ਲਈ ਅਤੇ ‘ਪਰਚੀ’ ਸ਼ਬਦ ਸੁਣੀ-ਸੁਣਾਈ ਪ੍ਰਸਿੱਧ ਘਟਨਾ ਜਾਂ ਕਥਾ-ਪ੍ਰਸੰਗ ਲਈ ਵਰਤਿਆ ਜਾਣਾ ਚਾਹੀਦਾ ਹੈ, ਪਰ ਇਸ ਰੂਪਾਕਾਰਿਕ ਅੰਤਰ ਸੰਬੰਧੀ ਵਿਵਹਾਰ ਵਿਚ ਸਾਵਧਾਨੀ ਨਹੀਂ ਵਰਤੀ ਜਾਂਦੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First