ਪਰਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਨ. ਸੰਗ੍ਯਾ—ਪੜਨ (ਪੈਣ) ਦੀ ਕ੍ਰਿਯਾ। ੨ ਮ੍ਰਿਦੰਗ ਦੇ ਮੁੱਖ ਬੋਲ ਦਾ ਇੱਕ ਖੰਡ. ਪਰਨਾਂ ਵਿਸ਼ੇ ਕਰਕੇ ਧ੍ਰੁਵਕ ਦੇ ਸਾਥ ਨਾਲ ਵਜਾਈਆਂ ਜਾਂਦੀਆਂ ਹਨ. ਉਦਾਹਰਣ ਲਈ ਦੇਖੋ, —ਧਾਗਿਨਕਤ ਤਕ ਤਕ ਤਕਿ ਨਕਤਿਕ ਧਿੰਨੂ ਕਿਤਾ ਗਿਦੀ ਗਿਨਾ ਧਾ। ੩ ਪਰਨਾ. ਆਸਰਾ. “ਪਰਨ ਸਰਨ ਕਰ ਚਰਨ ਕੋ.” (ਨਾਪ੍ਰ) ੪ ਦੇਖੋ, ਪ੍ਰਣ। ੫ ਸੰ. ਪ੍ਰਣ. ਪੱਤਾ । ੬ ਪੰਖ. ਪਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First