ਪਰਮਾਨੰਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਮਾਨੰਦ [ ਨਾਂਪੁ ] ਰੱਬ ਨੂੰ ਪਾ ਲੈਣ ਉਪਰੰਤ ਪ੍ਰਾਪਤ ਹੋਇਆ ਅਨੰਦ , ਪਰਮਸੁੱਖ; ਰੱਬ , ਵਾਹਿਗੁਰੂ , ਪਰਮੇਸ਼ਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰਮਾਨੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਮਾਨੰਦ . ਸੰਗ੍ਯਾ— ਪਰਮ-ਆਨੰਦ. ਮਹਾਨ ਆਨੰਦ. ਬ੍ਰਹਮਾਨੰਦ. ਆਤਮਾਨੰਦ. ਕਰਤਾਰ ਦੇ ਅਨੁਭਵ ਦਾ ਮਹਾਨ ਸੁਖ । ੨ ਆਨੰਦ ਸ੍ਵਰੂਪ ਬ੍ਰਹਮ. ਵਾਹਗੁਰੂ. “ ਜੋ ਨ ਸੁਨਹਿ ਜਸ ਪਰਮਾਨੰਦਾ.” ( ਗਉ ਮ : ੫ ) ਪਰਮਾਨੰਦ ਦਾ ਜਸ ਨਹੀਂ ਸੁਣਦੇ ।

                  ੩ ਬਾਰਸੀ ( ਜਿਲਾ ਸ਼ੋਲਾਪੁਰ ) ਦਾ ਵਸਨੀਕ ਇੱਕ ਭਗਤ , ਜੋ ਮਹਾ ਤ੍ਯਾਗੀ ਅਤੇ ਪ੍ਰੇਮੀ ਸੀ. ਇਹ ਆਪਣੇ ਬਹੁਤ ਪਦਾਂ ਵਿੱਚ ਛਾਪ “ ਸਾਰੰਗ” ਲਿਖਦਾ ਹੈ , ਪਰ ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਨੰਦ ਨਾਮ ਹੈ , ਜਿਵੇਂ— “ ਪਰਾਮਨੰਦ ਸਾਧਸੰਗਤਿ ਮਿਲਿ.” ( ਸਾਰ ) ਪਰਮਾਨੰਦ ਦੇ ਜਨਮ ਦਾ ਸਾਲ ਅਤੇ ਜੀਵਨਵ੍ਰਿੱਤਾਂਤ ਵਿਸ਼ੇ੄ ਮਾਲੂਮ ਨਹੀਂ ਹੈ । 1  ੪ ਸੁਲਤਾਨਪੁਰ ਨਿਵਾਸੀ ਪਤਲਾ ਗੋਤ੍ਰ ਦਾ ਖਤ੍ਰੀ ਜੈਰਾਮ ਦਾ ਪਿਤਾ , ਬੀਬੀ ਨਾਨਕੀ ਜੀ ਦਾ ਸਹੁਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਰਮਾਨੰਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਰਮਾਨੰਦ ( ਭੱਟ ) : ਇਕ ਪ੍ਰਸਿੱਧ ਭੱਟ ਕਵੀ ਜਿਸ ਦੇ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ ਉਚਾਰੇ 13 ਛੰਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ । ਕੁਝ ਵਿਦਵਾਨਾਂ ਨੇ ਇਸ ਦਾ ਨਾਂ ‘ ਗਯੰਦ ’ ਦਸਿਆ ਹੈ ਪਰ ਇਹ ਕਵੀ ਦਾ ਨਾਮ ਨਹੀਂ । ਪਰਮਾਨੰਦ ਨਾਮ ਦੋ ਤਿੰਨ ਥਾਂ ਆਇਆ ਹੈ , ਸੋ ਅਸਲ ਨਾਮ ਇਹੋ ਪ੍ਰਤੀਤ ਹੁੰਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਪਰਮਾਨੰਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਰਮਾਨੰਦ ( ਗੁ. । ਸੰਸਕ੍ਰਿਤ ) ੧. ਪਰਮ ਅਨੰਦ , ਮਹਾਂ ਸੁਖ

੨. ( ਸੰ. ) ਪਰਮ ਅਨੰਦ ਸਰੂਪ ਵਾਹਿਗੁਰੂ । ਯਥਾ-‘ ਨਹ ਚੀਨਿਆ ਪਰਮਾਨੰਦੁ ਬੈਰਾਗੀ ’ । ੩. ( ਸੰ. ) ਇਕ ਭਗਤ ਜੀ ਦਾ ਨਾਉਂ ਹੈ । ਯਥਾ-‘ ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.