ਪਰਮਾਰਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਮਾਰਥ [ ਨਾਂਪੁ ] ਦੂਜੇ ਦੀ ਭਲਾਈ ਲਈ ਕੀਤਾ ਕੰਮ; ਧਰਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰਮਾਰਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਮਾਰਥ . ਸੰਗ੍ਯਾ— ਪਰਮਾਥ੗. ਪਰਮ ਉੱਤਮ ਪਦਾਥ੗ । ੨ ਸਾਰ ਵ੎ਤੁ । ੩ ਆਤਮਵਿਦ੍ਯਾ. “ ਪਰਮਾਰਥ ਪਰਵੇਸ ਨਹੀਂ.” ( ਸੋਰ ਰਵਿਦਾਸ ) ੪ ਮੋ੖. ਮੁਕਤਿ । ੫ ਵਾਕ੍ਯ ਦਾ ਭਾਵਾਰਥ. ਸਿੱਧਾਂਤ. ਨਿਚੋੜ. “ ਅੱਗੇ ਇਸ ਦਾ ਪਰਮਾਰਥ.” ( ਜਸਭਾਮ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਰਮਾਰਥ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਰਮਾਰਥ ( ਸਾਹਿਤ ਵਨਗੀ ) : ਇਸ ਸ਼ਬਦ ਤੋਂ ਭਾਵ ਹੈ— ਪਰਮ ਅਰਥ , ਉਤਮ ਅਰਥ । ਕਿਸੇ ਵਾਕ ਦੇ ਭਾਵ-ਅਰਥ ਲਈ ਵੀ ਇਹ ਸ਼ਬਦ ਵਰਤਿਆ ਜਾ ਸਕਦਾ ਹੈ । ਸਿੱਖ ਸਾਹਿਤ ਵਿਚ ਇਸ ਦੀ ਵਰਤੋਂ ਕਿਸੇ ਰਚਨਾ ਵਿਚਲੇ ਅਧਿਆਤਮਿਕ ਵਿਚਾਰਾਂ ਦੇ ਵਿਸ਼ਲੇਸ਼ਣ ਲਈ ਕੀਤੀ ਮਿਲਦੀ ਹੈ ।

ਸੂਤ੍ਰਿਕ ਜਾਂ ਕਲਿਸ਼ਟ ਰਚਨਾਵਾਂ ਦੇ ਅਰਥ ਸਪੱਸ਼ਟ ਕਰਨ ਲਈ ਭਾਰਤੀ ਸਾਹਿਤ ਵਿਚ ਅਨੇਕ ਵਿਧੀਆਂ ਪ੍ਰਚਲਿਤ ਹਨ , ਜਿਵੇਂ ਟੀਕਾ , ਵਿਆਖਿਆ , ਭਾਸ਼ , ਪਰਮਾਰਥ ਆਦਿ । ਇਨ੍ਹਾਂ ਸਭ ਵਿਚ ਅੰਤਰ ਹੈ । ਸੰਖੇਪ ਵਿਚ ਅਰਥ ਸਮਝਾਉਣ ਵਾਲੇ ਵਾਕ ਨੂੰ ‘ ਟੀਕਾ’ ਕਿਹਾ ਜਾਂਦਾ ਹੈ । ਵਿਸਤਾਰ ਵਿਚ ਅਰਥ ਸਮਝਾਉਣ ਵਾਲੀ ਰਚਨਾ ਨੂੰ ‘ ਵਿਆਖਿਆ’ ਦਾ ਨਾਂ ਦਿੱਤਾ ਜਾਂਦਾ ਹੈ । ‘ ਭਾਸ਼’ ( ਭਾਸ਼ੑਯ ) ਵਿਚ ਮੂਲ ਰਚਨਾ ਦੀਆਂ ਅਸਪੱਸ਼ਟ ਗੱਲਾਂ ਨੂੰ ਸਪੱਸ਼ਟ ਕੀਤਾ ਜਾਂਦਾ ਹੈ ਅਤੇ ਉਸ ਸੰਬੰਧੀ ਕੁਝ ਸਾਮਗ੍ਰੀ ਭਾਸ਼ਕਾਰ ਆਪਣੇ ਵਲੋਂ ਵੀ ਸ਼ਾਮਲ ਕਰ ਦਿੰਦਾ ਹੈ । ‘ ਪਰਮਾਰਥ’ ਵਿਚ ਮੂਲ ਰਚਨਾ ਵਿਚਲੇ ਅਧਿਆਤਮਿਕ ਤੱਥਾਂ ਦਾ ਵਿਸ਼ੇਸ਼ ਵਿਸ਼ਲੇਸ਼ਣ ਕੀਤਾ ਜਾਂਦਾ ਹੈ । ਪੰਜਾਬੀ ਸਾਹਿਤ ਵਿਚ ਟੀਕਾ , ਵਿਆਖਿਆ , ਭਾਸ਼ , ਪਰਮਾਰਥ ਆਦਿ ਦੀਆਂ ਵਿਭਿੰਨਤਾਵਾਂ ਵਲ ਬਹੁਤ ਧਿਆਨ ਨ ਦੇ ਕੇ ਸਭ ਲਈ ਆਮ ਤੌਰ ’ ਤੇ ਟੀਕਾ ਜਾਂ ਪਰਮਾਰਥ ਸ਼ਬਦ ਦੀ ਵਰਤੋਂ ਕਰ ਲਈ ਜਾਂਦੀ ਹੈ ।

ਗੁਰਬਾਣੀ ਦੇ ਪਰਮਾਰਥ ਲਿਖਣ ਦੀ ਮੁਢਲੀ ਵੰਨਗੀਪੁਰਾਤਨ ਜਨਮਸਾਖੀ ’ ਅੰਦਰ ਗੁਰਬਾਣੀ ਦੇ ਅਰਥਾਂ ਵਿਚ ਮਿਲਦੀ ਹੈ । ਇਹ ਪਰਮਾਰਥ ਟੀਕੇ ਅਤੇ ਪਰਮਾਰਥ ਦੀ ਰਲੀ ਮਿਲੀ ਵੰਨਗੀ ਹੈ । ਇਸ ਤੋਂ ਬਾਦ ਮਿਹਰਬਾਨ ਦੀ ਲਿਖੀ ਜਨਮਸਾਖੀ ਉਲੇਖਯੋਗ ਹੈ । ਇਸ ਜਨਮਸਾਖੀ ਵਿਚ ਪਹਿਲੀ ਵਾਰ ਵਡੀਆਂ ਬਾਣੀਆਂ ਦੇ ਟੀਕਾ-ਨੁਮਾ ਪਰਮਾਰਥ ਲਿਖੇ ਮਿਲਦੇ ਹਨ । ਸੋਢੀ ਮਿਹਰਬਾਨ ਦੇ ਪੁੱਤਰ ਹਰਿਜੀ ਨੇ ਮਿਹਰਬਾਨ ਵਿਰਚਿਤ ‘ ਸੁਖਮਨੀ ਸਹੰਸ੍ਰਨਾਮ’ ਦਾ ਵਿਸਥਾਰ ਸਹਿਤ ਪਰਮਾਰਥ ਰਚਿਆ ਹੈ । ਇਸ ਤੋਂ ਬਾਦ ਪਰਮਾਰਥ ਦੀ ਥਾਂ ਟੀਕਿਆਂ ਦੀ ਰਚਨਾ ਦਾ ਜ਼ਿਆਦਾ ਪ੍ਰਚਲਨ ਹੋਇਆ ਮਿਲਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.