ਪਰਵਾਸੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਵਾਸੀ [ ਨਾਂਪੁ ] ਆਪਣਾ ਦੇਸ ਛੱਡ ਕੇ ਵਿਦੇਸ਼ ਵਿੱਚ ਜਾ ਕੇ ਵਸਣ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2818, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰਵਾਸੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Emigrant _ ਪਰਵਾਸੀ : ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਪਰਵਾਸੀ ਦਾ ਮਤਲਬ ਹੈ ਉਹ ਵਿਅਕਤੀ ਜੋ ਕਿਸੇ ਕਾਰਨ ਕਿਸੇ ਹੋਰ ਮੁਲਕ ਵਿਚ ਰਹਿਣ ਦੇ ਪ੍ਰਯੋਜਨ ਲਈ ਆਪਣਾ ਦੇਸ਼ ਛੱਡ ਜਾਂਦਾ ਹੈ ।

            ਪਰਵਾਸ ਐਕਟ , 1983 ( The Emigration Act , 1983 ) ਵਿਚ ਪਰਿਭਾਸ਼ਤ ਅਨੁਸਾਰ , ‘ ‘ ਪਰਵਾਸੀ ਦਾ ਮਤਲਬ ਹੈ ਭਾਰਤ ਦਾ ਕੋਈ ਨਾਗਰਿਕ ਜੋ ਪਰਵਾਸ ਕਰਨ ਦਾ ਇਰਾਦਾ ਰਖਦਾ ਹੈ ਜਾਂ ਪਰਵਾਸ ਕਰਦਾ ਹੈ ਜਾਂ ਪਰਵਾਸ ਕਰ ਚੁੱਕਾ ਹੈ , ਪਰ ਇਸ ਵਿਚ ਸ਼ਾਮਲ ਨਹੀਂ ਹੈ ( i ) ਕਿਸੇ ਪਰਵਾਸੀ ਦਾ ਕੋਈ ਆਸਰਿਤ , ਭਾਵੇਂ ਉਹ ਆਸਰਿਤ ਉਸ ਪਰਵਾਸੀ ਦੇ ਨਾਲ ਜਾਵੇ ਜਾਂ ਪਰਵਾਸੀ ਨੂੰ ਉਸ ਦੇਸ਼ ਵਿਚ ਜਿੱਥੇ ਪਰਵਾਸੀ ਕਾਨੂੰਨ-ਪੂਰਣ ਤੌਰ ਤੇ ਗਿਆ ਹੈ ਜਾ ਮਿਲਣ ਦੇ ਪ੍ਰਯੋਜਨ ਲਈ ਬਾਦ ਵਿਚ ਜਾਵੇ; ( ii ) ਕੋਈ ਵਿਅਕਤੀ ਜੋ ਅਠਾਰ੍ਹਾਂ ਸਾਲ ਦੀ ਉਮਰ ਦਾ ਹੋਣ ਪਿਛੇ ਕਿਸੇ ਸਮੇਂ ਤਿੰਨ ਸਾਲ ਤੋਂ ਨ ਘਟ ਮੁੱਦਤ ਲਈ ਭਾਰਤ ਤੋਂ ਬਾਹਰ ਰਿਹਾ ਹੈ , ਜਾਂ ਉਸ ਵਿਅਕਤੀ ਦਾ ਪਤੀ ਜਾਂ ਪਤਨੀ , ਜਾਂ ਬੱਚਾ । ’ ’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.