ਪਰੰਪਰਾਵਾਂ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Connentiores ਪਰੰਪਰਾਵਾਂ: ਪਰੰਪਰਾ ਸਹਿਮਤ, ਅਨੁਬੰਧਿਤ ਜਾਂ ਆਮ ਕਰਕੇ ਪਰਮਾਣਿਤ ਗਿਆਰਾਂ, ਪ੍ਰਤਿਮਾਨਾਂ, ਸਮਾਜਿਕ ਪ੍ਰਤਿਮਾਨਾਂ ਜਾਂ ਕਸੌਟੀਆਂ ਦਾ ਇਕ ਸੈੱਟ ਹੁੰਦਾ ਹੈ ਤਾ ਜੋ ਆਮ ਕਰਕੇ ਰਿਵਾਜ ਦਾ ਰੂਪ ਧਾਰ ਲੈਂਦਾ ਹੈ।

  ਨਿਯਮਾਂ ਜਾਂ ਰਿਵਾਜਾਂ ਦੀਆਂ ਕੁੱਝ ਕਿਸਮਾਂ ਕਾਨੂੰਨ ਹੋ ਸਕਦੀਆਂ ਹਨ ਅਤੇ ਵਿਨਿਅਮਕਾਰੀ ਕਾਨੂੰਨਸਾਜ਼ੀ ਪਰੰਪਰਾ ਨੂੰ ਰਸਮੀ ਰੂਪ ਦੇਣ ਜਾਂ ਲਾਗੂ ਕਰਨ ਲਈ ਕੀਤੀ ਜਾ ਸਕਦੀ ਹੈ (ਜਿਵੇਂ ਕਿ ਇਹ ਕਾਨੂੰਨ ਕਿ ਸੜਕ ਦੇ ਕਿਸ ਪਾਸੇ ਗੱਡੀਆਂ ਚਲਾਈਆਂ ਜਾਣ )। ਇਕ ਸਮਾਜਿਕ ਪ੍ਰਸੰਗ ਵਿਚ ਪਰੰਪਰਾ ਕਿਸੇ ਰਿਵਾਜ ਅਲਿਖਤ ਕਾਨੂੰਨ ਦਾ ਰੂਪ ਬਣਾਈ ਰਖ ਸਕਦਾ ਤਾ (ਅਰਥਾਤ ਉਹ ਢੰਗ ਇਸ ਅਨੁਸਾਰ ਲੋਕ ਇਕ ਦੂਜੇ ਦਾ ਆਦਰ ਕਰਦੇ ਹਨ ਜਿਵੇਂ ਕਿ ਆਪਣੇ ਹੱਥ ਮਿਲਾਕੇ )।

  ਆਮ ਕਰਕੇ ਉਹ ਸ਼ਬਦ ਅਜਿਹੇ ਅਲਿਖਤ ਰਿਵਾਜਾਂ ਸਬੰਧ ਵਰਤਿਆਂ ਜਾਂਦਾ ਹੈ ਜੋ ਸਾਰੇ ਭਾਈਚਾਰੇ ਵਿਚ ਪ੍ਰਚਲਿਤ ਹੋਣ। ਉਦਾਹਰਣ ਵਜੋਂ ਬਹੁਤ ਸਾਰੇ ਸ਼ਬਦਾਂ ਵਿਚ ਉਹ ਪੰਰਪਰਾ ਹੈ ਕਿ ਅਜਨਬੀ ਇਕ ਦੂਜੇ ਨਾਲ ਜਾਣ ਪਛਾਣ ਕਰਨ ਲਈ ਆਪਣੇ ਇਹ ਹੱਥ ਮਿਲਾੳਦੇਂ ਹਨ। ਕੁਝ ਪਰੰਪਰਾਵਾਂ ਸਪਸ਼ਟ ਰੂਪ ਵਿਚ ਕਾਨੂੰਨੀ ਰੂਪ ਬਾਰੇ ਚੁੱਕੀਆਂ ਹਨ ! ਮਿਸਾਲ ਵਜੋਂ ਸੰਯੁਕਤ ਰਾਜ ਅਤੇ ਜਰਮਨੀ ਵਿਚ ਇਹ ਪਰੰਪਰਾ ਹੈ ਕਿ ਮੋਟਰ ਸਕੂਟਰ ਸੜਕ ਦੇ ਸੱਜੇ ਪਾਸੇ ਗੱਡੀ ਨੂੰ ਚਲਾਉਦੇ ਹਨ ਭਾਵੇਂ ਕਿ ਇਗੰਲੈਂਡ, ਆਸਟ੍ਰੇਲੀਆ, ਮੌਰੀਸੀਅਸ ਅਤੇ ਬਾਰਬਦੋਸ ਵਿਚ ਉਹ ਖੱਬੇ ਪਾਸੇ ਚਲਦੇ ਹਨ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.