ਪਹੀਆ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਹੀਆ ( ਨਾਂ , ਪੁ ) ਧੁਰੇ ਜਾਂ ਕਿੱਲੀ ਦੁਆਲੇ ਘੁੰਮਣ ਵਾਲਾ ਗੋਲ ਚੱਕਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਹੀਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਹੀਆ [ ਨਾਂਪੁ ] ਚੱਕਾ , ਪਿੰਜ , ਚੱਕਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਹੀਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਹੀਆ . ਸੰਗ੍ਯਾ— ਗੱਡੇ ਰਥ ਆਦਿ ਦਾ ਚਕ੍ਰ । ੨ ਮੁਸਾਫ਼ਿਰ. ਰਾਹੀ. ਪਾਂਥ. “ ਆਵਤ ਪਹੀਆ ਖੂਧੇ ਜਾਹਿ.” ( ਗੌਂਡ ਕਬੀਰ ) ਰਾਹੀ ਆਏ ਭੁੱਖੇ ਜਾਂਦੇ ਹਨ. “ ਪੂਰ ਭਰੇ ਪਹੀਆਹ.” ( ਮਾਰੂ ਅ : ਮ : ੧ ) ਮੁਸਾਫ਼ਿਰਾਂ ਦੇ ਪੂਰ ਭਰੇ ਹੋਏ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਹੀਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਹੀਆ ( ਸੰ. । ਹਿੰਦੀ ਪਾਹੁਨਾ , ਪਹੀਆ । ਪੁ. ਪੰਜਾਬੀ ਪ੍ਰਾਹੁਣਾ , ਪਾਹੂ , ਪਹੀ । ਨ. ਪੰਜਾਬੀ ਪ੍ਰਾਹੁਣਾ । ਪ੍ਰਾਕ੍ਰਿਤ ਪਹੇਣਯ * = ਖਾਣ ਵਾਸਤੇ ਜੋ ਸ਼ੈ ਦਿਤੀ ਜਾਵੇ , ਜੋ ਉਸ ਸ਼ੈ ਨੂੰ ਖਾਵੇ ਸੋ ਪਾਹੁਣਾ ) ਪਰਾਹੁਣਾ , ਮਹਿਮਾਨ । ਯਥਾ-‘ ਆਵਤ ਪਹੀਆ ਖੂਧੇ ਜਾਹਿ’ । ਪਰਾਹੁਣੇ ਆਕੇ ਭੁਖੇ ਚਲੇ ਜਾਂਦੇ ਹਨ । ਤਥਾ-‘ ਪਹੀ ਨਾ ਵੰਞੈ ਬਿਰਥੜਾ’ ।

----------

* ਜੇ ਸੰਸਕ੍ਰਿਤ ਪਦ ਪ੍ਰਾਘੁਣ : ( = ਪ੍ਰਾਹੁਣੇ ) ਦਾ ਮੂਲ ਸਮਝਿਆ ਜਾਏ ਤਦ ਪ੍ਰਾਘੁਣ ਦਾ ਪਾਹੁਣ ਇੰਞ ਬਣ ਜਾਂਦਾ ਹੈ , ਜਿਵੇਂ- ਲਘੁਵੀ ਦਾ ਲਹੁਈ ਬਣ ਜਾਂਦਾ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.