ਪਹੁੰਚ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Access (ਐਕਸੈੱਸ) ਪਹੁੰਚ: ਇਹ ਪਹੁੰਚ ਦਾ ਸਾਧਨ (means of approach) ਹੈ ਜੋ ਅਕਸਰ ਭੌਤਿਕੀ ਸਾਧਨ ਦੁਆਰਾ ਕੀਤੀ ਜਾਂਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਪਹੁੰਚ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Accessibility (ਐਕਸੈਸੱਬਿਲਅਟਿ) ਪਹੁੰਚ: ਸਰਲ ਅਤੇ ਸੰਖੇਪ ਸ਼ਬਦਾਂ ਵਿਚ ਇਕ ਸਥਾਨ ਤੇ ਦੂਜੇ ਹੋਰ ਜਗ੍ਹਾ ਤੋਂ ਅਸਾਨੀ ਨਾਲ ਪਹੁੰਚਿਆ ਜਾਣਾ। ਇਸ ਨੂੰ ਧਰਾਤਲੀ ਫ਼ਾਸਲੇ ਟੌਪੋਸ਼ੀਟ (toposheet) ਫ਼ਾਸਲੇ, ਸਫ਼ਰੀ ਫ਼ਾਸਲੇ, ਸਫ਼ਰੀ ਸਮੇਂ ਜਾਂ ਸਫ਼ਰੀ ਧਨ-ਲਾਗਤ ਦੁਆਰਾ ਪੈਮਾਇਸ਼ ਕੀਤਾ ਜਾ ਸਕਦਾ ਹੈ। ਇਕ ਪਹੁੰਚ ਸਥਾਨ ਤੇ ਪਹੁੰਚ ਦੀ ਸੌਖ ਅਤੇ ਖਰਚਾ ਘੱਟੋ-ਘੱਟ ਹੁੰਦਾ ਹੈ। ਜਾਲੀਦਾਰ ਵਿਸ਼ਲੇਸ਼ਣ (network analysis) ਵਿਚ ਪਹੁੰਚ ਨੂੰ ਸੰਯੋਜਕਤ (conn-ectivity) ਦੀ ਪੈਮਾਇਸ਼ ਨਾਲ ਦੱਸ ਸਕਦੇ ਹਾਂ। ਪੰਜ ਸ਼ਹਿਰ ਲੈ ਕੇ ਪਹੁੰਚ ਮੈਟ੍ਰਿਕਸ (acce-ssibility matrix) ਪ੍ਰਯੋਗ ਕਰ ਸਕਦੇ ਹਾਂ (Fig.A-1)।

 

Town   A    B    C    D    E  Sum

A          -     1    2    3    1    7

B          1     -    1    2    2    6

C         2    1     -     1    1    5

D         3          2          1          -           2          8

E          1          2          1          2          -          6

ਇਥੇ ਸ਼ਹਿਰ C ਸਭ ਤੋਂ ਵੱਧ ਪਹੁੰਚ ਵਾਲਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਪਹੁੰਚ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਹੁੰਚ [ਨਾਂਇ] ਪਹੁੰਚਣ ਦੀ ਕਿਰਿਆ ਅਥਵਾ ਭਾਵ; ਰਸੂਖ, ਰਸਾਈ; ਸਮਰੱਥਾ, ਸ਼ਕਤੀ; ਰਸੀਦ , ਪਹੁੰਚਣ ਦੀ ਸੂਚਨਾ; ਵਸੂਲੀ; ਦਬਾਅ , ਜ਼ੋਰ; ਲਿਹਾਜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਹੁੰਚ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਹੁੰਚ, (ਪਹੁੰਚਣਾ) \ ਇਸਤਰੀ ਲਿੰਗ : ੧. ਪਹੁਚਣ ਦੀ ਕਿਰਿਆ ਜਾਂ ਭਾਵ; ੨. ਰਸੂਖ, ਰਸਾਈ; ੩. ਸਮਰਥਾ, ਸ਼ਕਤੀ; ੪. ਪਹੁੰਚਣ ਦੀ ਸੂਚਨਾ, ਰਸੀਦ; ੫.  ਵਸੂਲੀ; ੬. ਦਬਾਅ, ਜ਼ੋਰ;(ਭਾਈ ਬਿਸ਼ਨਦਾਸ ਪੁਰੀ) ੭. ਲਿਹਾਜ਼

(ਭਾਈ ਬਿਸ਼ਨਦਾਸ ਪੁਰੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-29-11-21-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.