ਪਾਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਈ (ਨਾਂ,ਇ) 1 ਇੱਕ ਰੁਪਈਏ ਦੇ ਸੋਲਾਂ ਆਨੇ ਹੋਣ ਵਾਲੇ ਸਮੇਂ ਦੇ ਹਿਸਾਬ ਨਾਲ ਇੱਕ ਆਨੇ ਦਾ ਬਾਰ੍ਹਵਾਂ ਭਾਗ 2 ਅਨਾਜ ਹਾੜਨ ਦਾ ਭਾਂਡਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਈ [ਨਾਂਇ] ਪੁਰਾਣੇ ਪੈਸੇ ਦੇ ਤੀਜੇ ਹਿੱਸੇ ਦੇ ਬਰਾਬਰ ਇੱਕ ਸਿੱਕਾ , ਰੁਪਏ ਦਾ 192ਵਾਂ ਭਾਗ; ਅਨਾਜ ਮਿਣਨ/ਜੋਖਣ ਦਾ ਪੁਰਾਣਾ ਮਾਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6563, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਈ. ਪ੍ਰਾਪਤ ਕੀਤੀ. ਹਾਸਿਲ ਕਰੀ. “ਪਾਈ ਨਵਨਿਧਿ ਹਰਿ ਕੈ ਨਾਇ.” (ਓਅੰਕਾਰ) ੨ ਸੰਗ੍ਯਾ—ਅੰਨ ਮਿਣਨ ਦਾ ਪੈਮਾਨਾ, ਜੋ ੨੫ ਅਤੇ ੩੨ ਸੇਰ ਅਨਾਜ ਦਾ ਹੁੰਦਾ ਹੈ। ੩ ਪਨਘੜੀ ਦੀ ਪਿਆਲੀ. ਉਹ ਕਟੋਰੀ, ਜਿਸ ਦੇ ਥੱਲੇ ਛੇਕ ਹੁੰਦਾ ਹੈ. ਇਹ ਭਰਕੇ ਡੁਬ ਜਾਦੀ ਹੈ. “ਮੁਹਲਤ ਪੁੰਨੀ ਪਾਈ ਭਰੀ.” (ਵਡ ਅਲਾਹੁਣੀ ਮ: ੧) ੪ ਪੈਸੇ ਦਾ ਤੀਜਾ ਹਿੱਸਾ । ੫ ਜੁਲਾਹੇ ਦੇ ਪੈਰਾਂ ਦੀ ਖੜਾਉਂ, ਜਿਸ ਨੂੰ ਪਹਿਨਕੇ ਖੱਡੀ ਵਿੱਚ ਬੈਠਦਾ ਹੈ. “ਪਾਈ ਜੋਰਿ ਬਾਤ ਇਕ ਕੀਨੀ.” (ਆਸਾ ਕਬੀਰ) ਖੜਾਵਾਂ ਦੀ ਜੋੜੀ ਇਹ ਹੈ ਕਿ ਦ੍ਵੈਤ ਮਿਟਾਕੇ ਏਕਤਾ ਦੀ ਗੱਲ ਕੀਤੀ ਹੈ। ੬ ਕ੍ਰਿ. ਵਿ—ਪੈਰੀਂ. “ਜੋ ਪਾਥਰ ਕੀ ਪਾਈ ਪਾਇ.” (ਭੈਰ ਕਬੀਰ) ੭ ਦੇਖੋ, ਪਾਯੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6262, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਾਈ (ਸੰ.। ਹਿੰਦੀ)* ੧. ਪਊਏ। ਯਥਾ-‘ਪਾਈ ਜੋਰਿ ਬਾਤ ਇਕ ਕੀਨੀ’। (ਸ੍ਰਿਸ਼ਟੀ ਜੋ ਉਸਨੇ ਅਪਣੇ ਹਥ ਰਖੀ ਹੈ, ਇਹ) ਜੋ ਇਕ ਗਲ ਹੈ ਸੋ ਪਊਇਆਂ ਦੀ ਜੋੜੀ ਹੈ।

੨. (ਸੰ.। ਪੰਜਾਬੀ)* ਟੋਪਾ , ਇਕ ਮਿਣਤੀ। ਜਿਸ ਵਿਚ ਕਣਕ ਜੌਂ ਆਦਿ ਮਿਣਦੇ ਹਨ। ਯਥਾ-‘ਪਾਈ ਭਰੀਉਮਰ ਦੀ ਪੜੋਪੀ ਜਦ ਭਰੀ।    ਦੇਖੋ ‘ਪਾਈਐ’

੩. (ਦੇਖੋ, ਪਾਇ) ਪਾ ਦਿਤੀ। ਅਥਵਾ ੨. ਪ੍ਰਾਪਤ ਕੀਤੀ।

----------

* ਪਾਈ ਉਸ ਨੂੰ ਕਹਿੰਦੇ ਹਨ ਜੋ ਜੁਲਾਹੇ ਤਾਣੀ ਵੇਲੇ ਪੈਰਾਂ ਵਿਚ ਰਖਦੇ ਹਨ।

----------

* ਪ੍ਰਾਯੑਯੰ ਸੰਸਕ੍ਰਿਤ ਵਿਚ ਇਕ ਮਿਣਤੀ ਨੂੰ ਕਹਿੰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.