ਪਾਠ ਪੁਸਤਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Text Book_ਪਾਠ ਪੁਸਤਕ: ਗੋਪਾਲ  ਚੈਟੀ ਬਨਾਮ ਡਾਇਰੈਕਟਰ ਆਫ਼ ਪਬਲਿਕ ਇਨਸਟਰੱਕਸ਼ਨ, ਮੈਸੂਰ (ਏ ਆਈ ਆਰ 1955 ਮੈਸੂਰ 81) ਅਨੁਸਾਰ ਪਾਠ ਪੁਸਤਕ ਵਿਚ ਜਾਂ ਤਾਂ ਕਰਤਾ ਦੁਆਰਾ ਲਿਖਿਆ ਅਤੇ ਪ੍ਰਕਾਸ਼ਤ ਮੌਲਿਕ ਮੈਟਰ ਸ਼ਾਮਲ ਹੁੰਦਾ ਹੈ ਜਾਂ ਕਿਸੇ ਹੋਰ ਕਰਤਾ ਦੀ ਰਚਨਾ ਵਿਚੋਂ ਵੀ ਸਮਝਦਾਰੀ ਨਾਲ ਕੀਤੀ ਚੋਣ ਦਿੱਤੀ ਜਾ ਸਕਦੀ ਹੈ। ਉਸ ਵਿਚ ਅਜਿਹੀਆਂ ਕਿਤਾਬਾਂ ਵੀ ਸ਼ਾਮਲ ਹੋ ਸਕਦੀਆਂ ਹਨ ਜੋ ਕਾਪੀ ਰਾਈਟ ਅਧੀਨ ਆਉਂਦੀਆਂ ਹੋਣ। ਜੇ ਉਸ ਕਿਤਾਬ ਜਾਂ ਕਿਤਾਬਾਂ ਦੀ ਸਕੀਮ ਵਿਚ ਕਿਸੇ ਵਿਸ਼ੇ ਦੀ ਸਿਲਸਿਲੇਵਾਰ ਜਾਂ ਵਿਚਾਰ-ਪੂਰਨ ਅਧਿਐਨ ਜਾਂ ਸਿਖਲਾਈ ਆਉਂਦੀ ਹੋਵੇ, ਤਾਂ ਉਸ ਕਿਤਾਬ ਨੂੰ ਪਾਠ-ਪੁਸਤਕ ਕਿਹਾ ਜਾ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2069, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.