ਪਾਮਟਾਪ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Palmtop

ਇਹ ਵੀ ਨਿੱਜੀ ਕੰਪਿਊਟਰ ਹੀ ਹਨ ਤੇ ਇਹਨਾਂ ਦਾ ਅਕਾਰ ਇੰਨਾ ਛੋਟਾ ਹੁੰਦਾ ਹੈ ਕਿ ਇਹ ਸਾਡੀ ਮੁੱਠੀ ਵਿੱਚ ਬੜੀ ਅਸਾਨੀ ਨਾਲ ਆ ਸਕਦੇ ਹਨ। ਪਾਮਟਾਪ ਦੀ ਸਕਰੀਨ ਇਕ ਵਿਸ਼ੇਸ਼ ਕਿਸਮ ਦੀ ਹੁੰਦੀ ਹੈ ਜਿਸ ਉੱਤੇ ਇਕ ਖਾਸ ਕਿਸਮ ਦੇ (ਸਟਾਈਲਸ) ਪੈੱਨ ਦੇ ਸਪਰਸ਼ ਰਾਹੀਂ ਜਾਂ ਫਿਰ ਲਿਖ ਕੇ ਕੰਪਿਊਟਰ ਨੂੰ ਇਨਪੁਟ ਦਿੱਤੀ ਜਾਂਦੀ ਹੈ। ਇਸ ਦਾ ਇਕ ਛੋਟਾ ਜਿਹਾ ਕੀਬੋਰਡ ਵੀ ਹੁੰਦਾ ਹੈ। ਪਰ ਇਸ ਦੀਆਂ ਕੀਜ਼ ਬਹੁਤ ਸੂਖਮ ਹੁੰਦੀਆਂ ਹਨ ਤੇ ਇਹਨਾਂ ਨੂੰ ਉਂਗਲਾਂ ਨਾਲ ਨਹੀਂ ਦਬਾਇਆ ਜਾ ਸਕਦਾ। ਇਸ ਲਈ ਕੀਜ਼ ਦਬਾਉਣ ਲਈ ਵਿਸ਼ੇਸ਼ ਪੈੱਨ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਸਟੋਰੇਜ ਲਈ ਇਕ ਫਲੈਸ਼ ਕਾਰਡ ਲੱਗਿਆ ਹੁੰਦਾ ਹੈ। ਪਾਮਟਾਪ ਤੋਂ ਮੋਬਾਈਲ ਫੋਨ ਵਾਲਾ ਅਤੇ ਈ-ਮੇਲ , ਫੈਕਸ ਆਦਿ ਭੇਜਣ ਦਾ ਕੰਮ ਵੀ ਲਿਆ ਜਾ ਸਕਦਾ ਹੈ। ਪਾਮਟਾਪ ਨੂੰ ਬਲਿਊ ਟੁੱਥ ਜਾਂ ਵਾਈ ਫਾਈ ਰਾਹੀਂ ਪੀਸੀ ਨਾਲ ਜੋੜਿਆ ਜਾ ਸਕਦਾ ਹੈ ਤੇ ਇੰਟਰਨੈੱਟ ਦੀ ਸੁਵਿਧਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਉੱਤੇ ਪੌਕਿਟ ਪੀਸੀ, ਪਾਮ ਓਪਰੇਟਿੰਗ ਸਿਸਟਮ , ਵਿੰਡੋਜ਼-ਸੀਈ ਨਾਮਕ ਓਪਰੇਟਿੰਗ ਸਿਸਟਮ ਵਰਤੇ ਜਾਂਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.