ਪਾਰਜਾਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਰਜਾਤ ਸੰ. ਪਾਰਿਜਾਤ. ਸੰਗ੍ਯਾ—ਪਾਰਿ (ਸਮੁੰਦਰ) ਤੋਂ ਪੈਦਾ ਹੋਇਆ ਦੇਵਤਿਆਂ ਦਾ ਇੱਕ ਬਿਰਛ. ਪੁਰਾਣਕਥਾ ਹੈ ਕਿ ਸਮੁੰਦਰ ਰਿੜਕਣ ਸਮੇਂ ਏਹ ਦਰਖਤ ਨਿਕਲਿਆ ਅਤੇ ਇੰਦ੍ਰ ਨੂੰ ਦਿੱਤਾ ਗਿਆ. ਇੰਦ੍ਰ ਦੀ ਇਸਤ੍ਰੀ “ਸ਼ਚੀ” ਇਸ ਨੂੰ ਵਡਾ ਪਸੰਦ ਕਰਦੀ ਸੀ. ਜਦ ਕਿ੄ਨ ਜੀ ਇੰਦ੍ਰ ਨੂੰ ਮਿਲਣ ਲਈ ਸ੍ਵਰਗਲੋਕ ਗਏ, ਤਾਂ ਉਨ੍ਹਾਂ ਦੀ ਰਾਣੀ ਸਤ੍ਯਭਾਮਾ ਨੇ ਪਤਿ ਨੂੰ ਪਾਰਿਜਾਤ ਦ੍ਵਾਰਿਕਾ ਲੈਜਾਣ ਲਈ ਪ੍ਰੇਰਿਆ, ਜਿਸ ਤੋਂ ਇੰਦ੍ਰ ਅਤੇ ਕ੍ਰਿ੄ਨ ਜੀ ਦਾ ਘੋਰ ਯੁੱਧ ਹੋਇਆ, ਅੰਤ ਨੂੰ ਇੰਦ੍ਰ ਹਾਰ ਗਿਆ ਅਤੇ ਕ੍ਰਿ੄ਨ ਜੀ ਨੇ ਪਾਰਿਜਾਤ ਸਤ੍ਯਭਾਮਾ ਦੇ ਵੇਹੜੇ ਵਿੱਚ ਲਿਆਕੇ ਲਾ ਦਿੱਤਾ. ਕ੍ਰਿ੄ਨ ਜੀ ਦੇ ਦੇਹਾਂਤ ਪਿੱਛੋਂ ਇਹ ਬਿਰਛ ਆਪ ਹੀ ਇੰਦ੍ਰਲੋਕ ਨੂੰ ਚਲਾ ਗਿਆ. ਦੇਖੋ, ਸੁਰਤਰੁ. “ਪਾਰਜਾਤੁ ਗੋਪੀ ਲੈ ਆਇਆ.” (ਵਾਰ ਆਸਾ) ਗੁਰੂ ਸਾਹਿਬ ਨੇ ਕਰਤਾਰ ਦੇ ਨਾਮ ਨੂੰ ਪਾਰਜਾਤ ਦੱਸਿਆ ਹੈ, ਯਥਾ— “ਪਾਰਜਾਤੁ ਇਹ ਹਰਿ ਕੋ ਨਾਮ.” (ਸੁਖਮਨੀ) ੨ ਮੂੰਗਾ । ੩ ਤੂੰਬਾ । ੪ ਭਾਵ—ਪਾਰਬ੍ਰਹਮ. ਕਰਤਾਰ. “ਪਾਰਜਾਤੁ ਘਰਿ ਆਗਨਿ ਮੇਰੈ.” (ਗੂਜ ਅ: ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 828, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.