ਪਾਰਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਰਸ (ਨਾਂ,ਪੁ) ਛੋਹਣ ਤੇ ਲੋਹੇ ਨੂੰ ਸੋਨਾ ਬਣਾ ਦੇਣ ਵਾਲਾ ਮੰਨਿਆ ਜਾਂਦਾ ਇੱਕ ਪੱਥਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਾਰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਰਸ [ਨਾਂਪੁ] ਇੱਕ ਕਾਲਪਨਿਕ ਪੱਥਰ ਜਿਸ ਦੇ ਛੂਹਣ ਨਾਲ਼ ਪੱਥਰ ਵੀ ਸੋਨਾ ਹੋ ਜਾਂਦਾ ਹੈ [ਵਿਸ਼ੇ] ਕਾਇਆ-ਕਲਪ ਕਰ ਦੇਣ ਵਾਲ਼ਾ (ਮਹਾਂਪੁਰਖ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਾਰਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਰਸ. ਸੰ. ਸੰਗ੍ਯਾ—ਫ਼ਾਰਸ ਦੇਸ਼. Persia. ਪਾਰਸ੍ਯ. ਫ਼ਾ ਈਰਾਨ. ਹਿੰਦੁਸਤਾਨ ਦੇ ਲਹਿਂਦੇ ਵੱਲ ਸੇਂਟ੍ਰਲ ਏਸ਼ੀਆ ਦਾ ਦੇਸ਼ , ਜੋ ਟਰਕੀ (Turkey) ਬਲੋਚਿਸਤਾਨ ਅਤੇ ਅਫਗਾਨਿਸਤਾਨ ਕਰਕੇ ਘਿਰਿਆ ਹੋਇਆ ਹੈ. ਇਸ ਦਾ ਰਕਬਾ ੬੨੮,੦੦੦ ਵਰਗ ਮੀਲ ਹੈ. ਆਬਾਦੀ ਇੱਕ ਕਰੋੜ (10 millions) ਅਨੁਮਾਨ ਕੀਤੀ ਗਈ ਹੈ. ਰਾਜਧਾਨੀ Teheran ਹੈ. ਰਾਜ ਦਾ ਪ੍ਰਬੰਧ ਦੇਸ਼ ਦੀ ਚੁਣੀ ਹੋਈ ਮੰਡਲੀ (ਮਜਲਿਸ) ਦੇ ਹੱਥ ਹੈ. ਸ਼ਾਹ ਦਾ ਨਾਮ ਰਿਜ਼ਾਖ਼ਾਨ ਪਹਲਵੀ ਹੈ, ਜੋ ੧੬ ਦਿਸੰਬਰ ਸਨ ੧੯੨੫ ਤੋਂ ਤਖ਼ਤ ਤੇ ਬੈਠਾ ਹੈ। ੨ ਸੰ. ੎ਪਸ਼੗. ਇੱਕ ਕਲਪਿਤ ਪੱਥਰ , ਜਿਸ ਦੇ ਛੁਹਣ ਤੋਂ ਲੋਹੇ ਦਾ ਸੋਨਾ ਹੋਣਾ ਮੰਨਿਆ ਜਾਂਦਾ ਹੈ. ੎ਪਸ਼੗ ਮਣਿ. Philosopher's stone. “ਲੋਹਾ ਹਿਰਨ ਹੋਵੈ ਸੰਗਿ ਪਾਰਸ.” (ਕਾਨ ਮ: ੪) ੩ ਪਾਰਸਨਾਥ. (ਪਾਸ਼੍ਵ੗ਨਾਥ) ਦਾ ਸੰਖੇਪ. “ਪਾਰਸ ਕਰ ਡੰਡੌਤ ਘਰ ਆਏ.” (ਪਾਰਸਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.