ਪਿੰਜਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਜਰਾ ( ਨਾਂ , ਪੁ ) ਜਾਨਵਰ ਅਥਵਾ ਪੰਛੀ ਡੱਕ ਕੇ ਰੱਖਣ ਲਈ ਬਣਾਇਆ ਲੋਹੇ ਦੀਆਂ ਤਾਰਾਂ ਜਾਂ ਬਾਂਸ ਦੀਆਂ ਤੀਲ੍ਹਾਂ ਦਾ ਹਵਾਦਾਰ ਢਾਂਚਾ; ਚੂਹੇ ਫਸਾਏ ਜਾਣ ਵਾਲਾ ਲੋਹੇ ਦੀਆਂ ਤਾਰਾਂ ਜਾਂ ਪੱਤੀਆਂ ਦਾ ਡੱਬੇ ਜਿਹਾ ਢਾਂਚਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਿੰਜਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਜਰਾ [ ਨਾਂਪੁ ] ਜੰਗਲੀ ਪਸ਼ੂਆਂ/ਜਾਨਵਰਾਂ ਨੂੰ ਡੱਕੀ ਰੱਖਣ ਲਈ ਲੋਹੇ ਦੀਆਂ ਸੀਖਾਂ ਦਾ ਬਣਾਇਆ ਢਾਂਚਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਿੰਜਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਜਰਾ ਸੰ. पिञ्जर. ਵਿ— ਪੀਲਾ. ਜ਼ਰਦ । ੨ ਸੰ. पञ्जर - ਪੰਜਰ. ਸੰਗ੍ਯਾ— ਪੰਛੀ ਦੇ ਰੱਖਣ ਦਾ ਪਿੰਜਰਾ. “ ਤੂੰ ਪਿੰਜਰੁ ਹਉ ਸੂਅਟਾ ਤੋਰ.” ( ਗਉ ਕਬੀਰ ) ੩ ਦੇਹ ਦਾ ਢਾਂਚਾ. ਹੱਡੀਆਂ ਦਾ ਕਁਰਗ ( Skelton ) . “ ਕਾਗਾ! ਚੂੰਡਿ ਨ ਪਿੰਜਰਾ.” ( ਸ. ਫਰੀਦ ) ੪ ਭਾਵ— ਦੇਹ. ਸ਼ਰੀਰ. “ ਜਿਸ ਪਿੰਜਰ ਮੈ ਬਿਰਹਾ ਨਹੀ , ਸੋ ਪਿੰਜਰੁ ਲੈ ਜਾਰਿ.” ( ਮ : ੨ ਵਾਰ ਸ੍ਰੀ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.