ਪਿੱਚ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪਿੱਚ: ਇਸ ਸੰਕਲਪ ਦਾ ਸਬੰਧ ਸ਼੍ਰਵਣੀ ਧੁਨੀ ਵਿਗਿਆਨ ਨਾਲ ਹੈ। ਘੰਡੀ ਦੇ ਅੰਦਰਵਾਰ ਸਾਹ ਨਾਲੀ ਦੇ ਉਪਰ ਮਾਸ ਪੱਠਿਆਂ ਦਾ ਇਕ ਯੰਤਰ ਟਿਕਿਆ ਹੈ। ਮਾਸ ਪੱਠਿਆਂ ਦੇ ਅੰਦਰਲੇ ਰਾਹ ਰਾਹੀਂ ਸਾਹ ਅੰਦਰ ਅਤੇ ਬਾਹਰ ਵਲ ਚਲਦਾ ਰਹਿੰਦਾ ਹੈ। ਮਾਸ ਪੱਠਿਆਂ ਦੇ ਅੰਦਰਲੇ ਰਾਹ ਤੋਂ ਪੈਦਾ ਹੋਈਆਂ ਧੁਨੀਆਂ ਨੂੰ ਗਲੋਟਲ ਧੁਨੀਆਂ ਕਿਹਾ ਜਾਂਦਾ ਹੈ ਅਤੇ ਵਾਲਵ ਵਜੋਂ ਕਰਮ ਕਰਨ ਵਾਲੇ ਇਨ੍ਹਾਂ ਪੱਠਿਆਂ ਨੂੰ ਭਾਸ਼ਾ ਵਿਗਿਆਨ ਦੀ ਭਾਸ਼ਾ ਵਿਚ ਸੁਰ-ਤੰਦਾਂ ਕਿਹਾ ਜਾਂਦਾ ਹੈ। ਭਾਸ਼ਾ ਦੇ ਉਚਾਰਨ ਵੇਲੇ ਇਨ੍ਹਾਂ ਸੁਰ-ਤੰਦਾਂ ਵਿਚ ਕੰਬਣੀ ਪੈਦਾ ਹੁੰਦੀ ਹੈ ਅਤੇ ਇਸ ਕੰਬਣੀ ਦੀ ਰਫਤਾਰ (Frequency) ਲਗਾਤਾਰ ਇਕੋ ਜਹੀ ਨਹੀਂ ਰਹਿੰਦੀ। ਸੁਰ-ਤੰਦਾਂ ਦੀ ਕੰਬਣੀ ਨੂੰ ਪਿੱਚ ਕਿਹਾ ਜਾਂਦਾ ਹੈ। ਸੁਰ-ਤੰਦਾਂ ਦੀ ਰਫਤਾਰ ਨੂੰ ਹਾਟਜ਼ (Hertz) ਦੀ ਗਣਨਾ ਰਾਹੀਂ ਮਾਪਿਆ ਜਾ ਸਕਦਾ ਹੈ ਭਾਵ 440Hz=440CPS (ਸਾਇਕਲ ਪਰ ਸੈਕਿੰਡ)। ਜਦੋਂ ਸੁਰ-ਤੰਦਾਂ ਦੀ ਕੰਬਾਹਟ ਆਮ ਨਾਲੋਂ ਵੱਧ ਹੁੰਦੀ ਹੈ ਤਾਂ ਇਸ ਸਥਿਤੀ ਨੂੰ ਉਚੀ ਪਿੱਚ ਕਿਹਾ ਜਾਂਦਾ ਹੈ। ਜਦੋਂ ਸੁਰ-ਤੰਦਾਂ ਦੀ ਕੰਬਾਹਟ ਆਮ ਨਾਲੋਂ ਘੱਟ ਹੁੰਦੀ ਹੈ ਤਾਂ ਇਸ ਸਥਿਤੀ ਨੂੰ ਨੀਵੀਂ ਪਿੱਚ ਕਿਹਾ ਜਾਂਦਾ ਹੈ ਪਰ ਜਦੋਂ ਸੁਰ-ਤੰਦਾਂ ਦੀ ਕੰਬਾਹਟ ਦੀ ਰਫਤਾਰ ਨਾ ਉਚੀ ਹੋਵੇ ਅਤੇ ਨਾ ਹੀ ਨੀਵੀਂ ਹੋਵੇ ਉਸ ਸਥਿਤੀ ਨੂੰ ਵਿਚਕਾਰਲੀ ਪਿੱਚ ਕਿਹਾ ਜਾਂਦਾ ਹੈ। ਪਿੱਚ ਦੇ ਉਤਰਾ-ਚੜ੍ਹਾ ਦਾ ਸਬੰਧ ਸੁਰ ਜਾਂ ਵਾਕ-ਸੁਰ ਨਾਲ ਹੁੰਦਾ ਹੈ। ਜਦੋਂ ਪਿੱਚ ਦਾ ਵਧਣਾ ਜਾਂ ਘਟਣਾ ਸ਼ਬਦ ਦੇ ਪੱਧਰ ’ਤੇ ਸਾਰਥਕ ਹੋਵੇ ਤਾਂ ਉਸ ਸਥਿਤੀ ਨੂੰ ਸੁਰ ਅਤੇ ਜਦੋਂ ਵਾਕ\ਉਪਵਾਕ ਤੇ ਹੋਵੇ ਤਾਂ ਉਸ ਸਥਿਤੀ ਨੂੰ ਵਾਕ-ਸੁਰ ਕਿਹਾ ਜਾਂਦਾ ਹੈ। ਇਸ ਦੇ ਵਧਣ ਘਟਣ ਦੇ ਪੈਟਰਨਾਂ ਦਾ ਅਧਿਅਨ ਧੁਨੀ-ਵਿਉਂਤ ਵਿਚ ਕੀਤਾ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਪਿੱਚ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੱਚ. ਸੰ. पिच्च. ਕਤਰਨਾ, ਚੀਰਨਾ, ਦਬਾਉਂਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.