ਪੁਸ਼ਟੀ ਕਰਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Confirm _ ਪੁਸ਼ਟੀ ਕਰਨਾ : ਕਈ ਵਾਰ ਇਸ ਸ਼ਬਦ ਦਾ ਅਰਥ ਤਸਦੀਕ ਕਰਨ ਤੋਂ ਵੀ ਲਿਆ ਜਾਂਦਾ ਹੈ । ਕਿਸੇ ਸੰਸਥਾ ਦੀ ਪਹਿਲਾਂ ਹੋਈ ਇਕੱਤਰਤਾ ਦੀ ਕਾਰਵਾਈ ਰਿਪੋਟ ਦੀ ਅਗਲੀ ਇਕੱਤਰਤਾ ਵਿਚ ਪੁਸ਼ਟੀ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਸ ਨੂੰ ਕੋਈ ਅਜਿਹੀ ਤਾਕਤ ਦਿੱਤੀ ਜਾਂਦੀ ਹੈ ਜੋ ਪਹਿਲਾਂ ਉਸ ਵਿਚ ਨਹੀਂ ਸੀ । ਇਕੱਤਰਤਾ ਦੀ ਕਾਰਵਾਈ ਰਿਪੋਟ ਦੀ ਪੁਸ਼ਟੀ ਕਰਨ ਦਾ ਮਤਲਬ ਕੇਵਲ ਤਸਦੀਕ ਕਰਨਾ ਹੁੰਦਾ ਹੈ ਕਿ ਕਾਰਵਾਈ ਰਿਪੋਟ ਸਹੀ ਹੈ । ਅਰਥਾਤ ਉਸ ਵਿਚ ਕਲਮਬੰਦ ਕੀਤੇ ਫ਼ੈਸਲੇ ਪਿਛਲੀ ਇਕੱਤਰਤਾ ਵਿਚ ਲਏ ਗਏ ਸਨ । ( ਡਾ. ਮਿਸਿਜ਼ ਸ਼ਬੀਰ ਫ਼ਾਤਮਾ ਬਨਾਮ ਚਾਂਸਲਰ , ਯੂਨੀਵਰਸਿਟੀ ਔਫ਼ , ਇਲਾਹਾਬਾਦ- ( ਏ ਆਈ ਆਰ 1966 ਇਲਾਹਾਬਾਦ 45 ) ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.