ਪੂਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂਰ (ਨਾਂ,ਪੁ) 1 ਬੇੜੀ ਵਿੱਚ ਇੱਕ ਵਾਰ ਬੈਠਣ ਵਾਲੇ ਮੁਸਾਫਰਾਂ ਦਾ ਟੋਲਾ 2 ਤੰਦੂਰ ਵਿੱਚ ਇੱਕ ਵੇਰ ਲਾਈਆਂ ਰੋਟੀਆਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 55049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੂਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂਰ [ਨਾਂਪੁ] ਬੇੜੀ ਆਦਿ ਦੇ ਇੱਕ ਫੇਰੇ ਵਿੱਚ ਆ ਸਕਣ ਵਾਲ਼ੇ ਵਿਅਕਤੀ; ਭੱਠੀ ਦਾ ਇੱਕ ਪਰਾਗਾ; ਤੰਦੂਰ ਵਿੱਚ ਇੱਕ ਸਮੇ ਲਾਈਆਂ ਰੋਟੀਆਂ ਦਾ ਸਮੂਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 54990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੂਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂਰ. ਸੰਗ੍ਯਾ—ਨੌਕਾ ਵਿੱਚ ਬੈਠੇ ਮੁਸਾਫਿਰਾਂ ਦਾ ਟੋਲਾ. ਉਤਨੇ ਯਾਤ੍ਰੀ, ਜੋ ਇੱਕ ਵਾਰ ਬੇੜੀ ਵਿੱਚ ਬੈਠ ਸਕਣ. “ਭੈ ਵਿਚਿ ਆਵਹਿ ਜਾਵਹਿ ਪੂਰ.” (ਵਾਰ ਆਸਾ) ੨ ਪ੍ਰਿਥਿਵੀ. ਭੂਮਿ. “ਪੂਰ ਫਟੀ ਛੁਟ ਧੂਰਜਟੀ ਜਟ.” (ਕਲਕੀ) ਜ਼ਮੀਨ ਪਾਟ ਗਈ, ਸ਼ਿਵ ਦੀਆਂ ਜਟਾਂ ਖੁਲ੍ਹ ਗਈਆਂ। ੩ ਪੂਣ. ਵਿ—ਪੂਰਾ. “ਗੁਰਮੁਖਿ ਪੂਰ ਗਿਆਨੀ.” (ਸਾਰ ਮ: ੫) ੪ ਵ੍ਯਾਪਕ. “ਜਲਿ ਥਲਿ ਪੂਰ ਸੋਇ.” (ਜੈਤ ਛੰਤ ਮ: ੫) ੫ ਸੰ. ਸੰਗ੍ਯਾ—ਜਲ ਦਾ ਚੜ੍ਹਾਉ। ੬ ਜ਼ਖ਼ਮ ਦਾ ਭਰਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 54598, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੂਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੂਰ ਸੰਸਕ੍ਰਿਤ ਪੂਰ:। ਪ੍ਰਾਕ੍ਰਿਤ ਪੂਰ। ਭਰਨਾ, ਪੂਰਾ ਕਰਨਾ ; ਪੂਰੀ ਤਰ੍ਹਾਂ ਭਰੇ ਹੋਣਾ, ਉਤਨੇ ਯਾਤਰੀ ਜੋ ਇਕ ਵਾਰ ਬੇੜੀ ਵਿਚ ਬੈਠ ਕੇ ਪਾਰ ਲੰਘ ਸਕਣ , ਵਿਅਕਤੀਆਂ ਦੇ ਸਮੂਹ ਵਾਸਤੇ ਵੀ ਵਰਤਿਆ ਜਾਂਦਾ ਹੈ- ਭੈ ਵਿਚਿ ਆਵਹਿ ਜਾਵਹਿ ਪੂਰ ; ਪੂਰਨ- ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ। ਵੇਖੋ ਪੂਰੋ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 54451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First