ਪੇਂਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਂਟ [ ਨਾਂਪੁ ] ਰੋਗਨ , ਰੰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੇਂਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Paint

ਇਹ ਇਕ ਸਧਾਰਨ ਗ੍ਰਾਫਿਕਸ ਪੈਕੇਜ ਹੈ । ਇਸ ਵਿੱਚ ਤਸਵੀਰਾਂ ਅਤੇ ਚਿੱਤਰਾਂ ਦੀ ਤਿਆਰੀ ਬੜੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ । ਨਵੇਂ ਵਰਤੋਂਕਾਰ ਵਿੱਚ ਕੰਪਿਊਟਰ ਪ੍ਰਤੀ ਰੁਚੀ ਪੈਦਾ ਕਰਨ ਅਤੇ ਮਾਊਸ ਚਲਾਉਣ ਦਾ ਅਭਿਆਸ ਕਰਵਾਉਣ ਲਈ ਪੇਂਟ ਦੀ ਵਰਤੋਂ ਕੀਤੀ ਜਾਂਦੀ ਹੈ । ਪੇਂਟ ਨੂੰ ਸ਼ੁਰੂ ਕਰਨ ਦਾ ਤਰੀਕਾ ਹੇਠਾਂ ਲਿਖੇ ਅਨੁਸਾਰ ਹੈ :

Start Button > All Programs > Accessories > Paint

ਉਪਰੋਕਤ ਸਟੈੱਪ ਅਪਣਾਉਣ ਉਪਰੰਤ ਪੇਂਟ ਦੀ ਵਿੰਡੋ ਤੁਹਾਡੇ ਸਾਹਮਣੇ ਆਉਂਦੀ ਹੈ । ਵਿੰਡੋ ਉੱਤੇ ਤੁਹਾਨੂੰ ਕੁਝ ਲੰਬੀਆਂ ਪੱਟੀਆਂ ਵੀ ਨਜ਼ਰ ਆਉਣਗੀਆਂ ਜਿਨ੍ਹਾਂ ਨੂੰ ਬਾਰਜ਼ ( Bars ) ਕਿਹਾ ਜਾਂਦਾ ਹੈ । ਪੇਂਟ ਦੀ ਸਕਰੀਨ ਦੀ ਸਭ ਤੋਂ ਸਿਖਰ ਵਾਲੀ ਬਾਰ ਨੂੰ ਟਾਈਟਲ ਬਾਰ , ਇਸ ਤੋਂ ਹੇਠਲੀ ਬਾਰ ਨੂੰ ਮੀਨੂ ਬਾਰ ਅਤੇ ਸਭ ਤੋਂ ਹੇਠਲੀ ਬਾਰ ਨੂੰ ਸਟੇਟਸ ਬਾਰ ਕਿਹਾ ਜਾਂਦਾ ਹੈ । ਉੱਪਰਲੀਆਂ ਦੋਨਾਂ ਬਾਰਜ਼ ਦੇ ਹੇਠਾਂ ਵਾਲਾ ਸਫੇਦ ਖੇਤਰ ਡਰਾਇੰਗ ਖੇਤਰ ਅਖਵਾਉਂਦਾ ਹੈ । ਡਰਾਇੰਗ ਖੇਤਰ ਦੇ ਖੱਬੇ ਹੱਥ ਟੂਲ ਬਾਕਸ ਅਤੇ ਹੇਠਲੇ ਖੱਬੇ ਸਿਰੇ ਉੱਤੇ ਕਲਰ ਬਾਕਸ ਨਜ਼ਰ ਆਉਂਦਾ ਹੈ ।

ਟੂਲ ਬਾਕਸ ਵਿਚਲਾ ਕੋਈ ਵੀ ਔਜ਼ਾਰ ( ਟੂਲ ) ਵਰਤਣ ਲਈ ਉਸ ਉੱਤੇ ਪਹਿਲਾਂ ਕਲਿੱਕ ਕੀਤਾ ਜਾਂਦਾ ਹੈ ਤੇ ਫਿਰ ਡਰਾਇੰਗ ਖੇਤਰ ਵਿੱਚ ਜਾਹ ਕੇ ਡਰੈਗ ਵਿਧੀ ਦੀ ਵਰਤੋਂ ਕਰਕੇ ਚਿੱਤਰ ਬਣਾਏ ਜਾਂਦੇ ਹਨ । ਇਸੇ ਪ੍ਰਕਾਰ ਅਲੱਗ-ਅਲੱਗ ਫਾਰਗ੍ਰਾਊਂਡ ਅਤੇ ਬੈਕਗ੍ਰਾਊਂਡ ਰੰਗ ਵਰਤਣ ਲਈ ਕਲਰ ਬਾਕਸ ਦੀ ਵਰਤੋਂ ਕੀਤੀ ਜਾਂਦੀ ਹੈ । ਨਵੀਂ ਫਾਈਲ ਬਣਾਉਣ , ਮੌਜੂਦਾ ਫਾਈਲ ਖੋਲ੍ਹਣ , ਸੇਵ ਕਰਨ , ਪ੍ਰਿੰਟ ਕਰਨ , ਕਾਪੀ , ਕੱਟ , ਪੇਸਟ ਕਰਨ , ਚਿੱਤਰਕਾਰੀ ਨੂੰ ਰੋਟੇਟ ਕਰਨ ਅਤੇ ਹੋਰ ਰੰਗ ਤਿਆਰ ਕਰਨ ਲਈ ਮੀਨੂ ਬਾਰ ਦੇ ਵੱਖ ਵੱਖ ਮੀਨੂਆਂ ਦੀ ਵਰਤੋਂ ਕੀਤੀ ਜਾਂਦੀ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਪੇਂਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Paint

ਪੇਂਟ ਕੰਪਿਊਟਰ ਐਕਸੈਸਰੀਜ ਦਾ ਇਕ ਮਹੱਤਵਪੂਰਨ ਭਾਗ ਹੈ । ਇਸ ਵਿੱਚ ਡਰਾਇੰਗ ਅਤੇ ਚਿੱਤਰਕਾਰੀ ਦਾ ਕੰਮ ਕੀਤਾ ਜਾਂਦਾ ਹੈ । ਇਹ ਨਵੇਂ ਵਰਤੋਂਕਾਰਾਂ ਅਤੇ ਬੱਚਿਆਂ ਲਈ ਬੜੀ ਆਕਰਸ਼ਕ ਐਪਲੀਕੇਸ਼ਨ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.