ਪੇਟੈਂਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਟੈਂਟ [ਵਿਸ਼ੇ] ਸਿੱਕੇਬੰਦ; ਅਧਿਕਾਰਗਤ, ਅਧਿਕ੍ਰਿਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੇਟੈਂਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Patent_ਪੇਟੈਂਟ: ਕਿਸੇ ਚੀਜ਼ ਦੇ ਨਿਰਮਾਣ ਜਾਂ ਈਜਾਦ ਲਈ ਉਸ ਦੇ ਸਭ ਤੋਂ ਪਹਿਲੇ ਨਿਰਮਾਤਾ ਜਾਂ ਈਜਾਦਕਾਰ ਨੂੰ ਸਰਕਾਰ ਦੁਆਰਾ ਦਿੱਤਾ ਗਿਆ ਨਿਰੋਲ ਵਿਸ਼ੇਸ਼-ਅਧਿਕਾਰ ਕਿ ਉਸ ਨੂੰ ਅਤੇ ਉਸ ਤੋਂ ਇਜਾਜ਼ਤ-ਪ੍ਰਾਪਤ ਵਿਅਕਤੀਆਂ ਨੂੰ ਹੀ ਉਹ ਚੀਜ਼ ਬਣਾਉਣ ਜਾਂ ਈਜਾਦ ਦੀ ਵਰਤੋਂ ਕਰਨ ਦਾ ਅਧਿਕਾਰ ਵਾਹਦ ਤੌਰ ਤੇ ਹਾਸਲ ਹੋਵੇਗਾ। ਸਾਲ 1911 ਦੇ ਪੇਟੈਂਟ ਐਂਡ ਡੀਜ਼ਾਈਨਜ਼ ਐਕਟ II ਦੇ ਉਪਬੰਧਾਂ ਦੇ ਤਾਬੇ ਉਸ ਐਕਟ ਅਧੀਨ ਦਿੱਤਾ ਗਿਆ ਪੇਟੈਂਟ ਉਸ ਦੇ ਪ੍ਰਾਪਕ ਨੂੰ ਭਾਰਤ ਭਰ ਵਿਚ ਉਹ ਚੀਜ਼ ਬਣਾਉਣ, ਵੇਚਣ ਅਤੇ ਈਜਾਦ ਦੀ ਵਰਤੋਂ ਕਰਨ ਦਾ ਅਤੇ ਹੋਰਨਾਂ ਨੂੰ ਅਜਿਹਾ ਕਰਨ ਦਾ ਅਧਿਕਾਰ ਦੇਣ ਦਾ ਨਿਰੋਲ ਵਿਸ਼ੇਸ਼ ਅਧਿਕਾਰ ਦਿੰਦਾ ਹੈ। ਉਸ ਦਾ ਇਹ ਅਧਿਕਾਰ ਪੇਟੈਂਟ ਦਿੱਤੇ ਜਾਣ ਦੀ ਤਰੀਕ ਤੋਂ ਚੌਦਾ ਸਾਲ ਤਕ ਦੀ ਮੁਣਿਆਦ ਲਈ ਕਾਇਮ ਰਹਿੰਦਾ ਹੈ।

       ਨਿਰਮਾਣ ਵਿਚ ਕੋਈ ਚੀਜ਼ ਬਣਾਉਣ ਜਾਂ ਉਤਪਾਦਨ ਅਥਵਾ ਤਿਆਰ ਕਰਨ ਦਾ ਕੋਈ  ਅਮਲ , ਕੋਈ ਤਰੀਕਾ ਜਾਂ ਕਲਾ ਸ਼ਾਮਲ ਹੈ।

       ਕੋਈ ਈਜਾਦ ਨਵੀਂ ਈਜਾਦ ਸਮਝੀ ਜਾਂਦੀ ਹੈ ਜਦੋਂ ਉਸ ਦੇ ਪੇਟੈਂਟ ਲਈ ਦਰਖ਼ਾਸਤ ਦੀ ਤਰੀਕ ਤੋਂ ਪਹਿਲਾਂ ਭਾਰਤ ਭਰ ਦੇ ਖੇਤਰ ਵਿਚ ਉਸ ਦੀ ਖੁਲ੍ਹੀ ਆਮ ਵਰਤੋਂ ਨ ਕੀਤੀ ਗਈ ਹੋਵੇ ਅਤੇ ਉਸ ਦਾ ਗਿਆਨ ਨ ਹੋਵੇ। ਜੇ ਉਹ ਗਿਆਨ ਈਜਾਦਕਾਰ ਤੋਂ ਚੋਰੀ ਛੁਪੇ ਜਾਂ ਕਪਟ ਦੁਆਰਾ ਪ੍ਰਾਪਤ ਕੀਤਾ ਗਿਆ ਹੋਵੇ ਤਾਂ ਉਹ ਗਿਆਨ ਲੋਕ ਗਿਆਨ ਜਾਂ ਈਜਾਦ ਦੀ ਖੁਲ੍ਹੀ ਵਰਤੋਂ ਨਹੀਂ ਸਮਝੀ ਜਾ ਸਕਦੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1600, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.