ਪੇਸ਼ਗੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੇਸ਼ਗੀ [ਵਿਸ਼ੇ] ਅਗੇਤੀ, ਅਡਵਾਂਸ, ਕੰਮ ਕਰਵਾਉਣ ਲਈ ਦਿੱਤੀ ਗਈ (ਰਕਮ), ਬਿਆਨਾ , ਸਾਈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੇਸ਼ਗੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੇਸ਼ਗੀ. ਫ਼ਾ ਸੰਗ੍ਯਾ—ਕਿਸੇ ਕਾਰਜ ਦੇ ਕਰਾਉਣ ਲਈ ਪਹਿਲਾਂ ਦਿੱਤੀ ਰਕਮ. ਅਗਾਊ ਦਿੱਤਾ ਧਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੇਸ਼ਗੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Advance_ਪੇਸ਼ਗੀ: ਪੇਸ਼ਗੀ ਦਾ ਸਹੀ ਭਾਵ ਉਸ ਅਦਾਇਗੀ ਤੋਂ ਹੈ ਜੋ ਕਿਸੇ ਰਕਮ ਦੇ ਅਦਾਇਗੀਯੋਗ ਹੋਣ ਤੋਂ ਪਹਿਲਾਂ ਅਦਾ ਕੀਤੀ ਜਾਂਦੀ ਹੈ। ਲੇਕਿਨ ਇਹ ਇਕ ਬਹੁ-ਅਰਥਾ ਸ਼ਬਦ ਹੈ ਅਤੇ ਸ਼ਾਇਸਤਗੀ ਦੀਆਂ ਲੋੜਾਂ ਦੇ ਸਨਮੁੱਖ ਇਸ ਦੀ ਵਰਤੋਂ ਕਰਜ਼ੇ ਦੇ ਅਰਥਾਂ ਵਿਚ ਵੀ ਕੀਤੀ ਜਾਂਦੀ ਹੈ, ਜਦ ਕਿ ਹਕੀਕਤ ਇਹ ਹੈ ਕਿ ਜਿਸ ਰਕਮ ਦੀ ਵਾਪਸ ਅਦਾਇਗੀ ਕੀਤੀ ਜਾਣੀ ਹੋਵੇ ਉਸ ਨੂੰ ਪੇਸ਼ਗੀ ਕਹਿਣਾ ਠੀਕ ਨਹੀਂ ਜਾਪਦਾ। ਪੰਜਾਬੀ ਭਾਸ਼ਾ ਵਿਚ ਅਤੇ ਅੰਗਰੇਜ਼ੀ ਵਿਚ ਵੀ ਮੁਆਇਦੇ ਨੂੰ ਪੱਕਾ ਕਰਨ ਲਈ ਦਿੱਤੀ ਗਈ ਰਕਮ ਨੂੰ ਵੀ ਪੇਸ਼ਗੀ ਕਹਿ ਲਿਆ ਜਾਂਦਾ ਹੈ ਜਦ ਕਿ ਉਸ ਲਈ ‘ਸਾਈ ’ ਜਾਂ ਬਿਆਨਾ ਸ਼ਬਦ ਮੌਜੂਦ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First