ਪੈਕਾਰੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੈਕਾਰੁ ਫ਼ਾ
ਸੰਗ੍ਯਾ—ਇਰਾਦਾ. ਸੰਕਲਪ. ਖ਼ਿਆਲ. “ਨਿਰਮਲ ਸਾਚਿ ਰਤਾ ਪੈਕਾਰੁ.” (ਆਸਾ ਅ: ਮ: ੧) ੨ ਜੰਗ. ਯੁੱਧ । ੩ ਪੈਰੋਕਾਰ ਦਾ ਸੰਖੇਪ, ਅਰਥਾਤ—ਕੰਮ ਵਿੱਚ ਤਤਪਰ। ੪ ਪੁਰਾਣੇ ਜ਼ਮਾਨੇ ਟਕਸਾਲ ਵਿੱਚ ਕੰਮ ਕਰਨ ਵਾਲਾ ਉਹ ਆਦਮੀ, ਜੋ ਸੁਨਿਆਰਿਆਂ ਤੋਂ ਸੁਆਹ ਖਰੀਦਕੇ ਉਸ ਵਿੱਚੋਂ ਸੁਇਨਾ ਚਾਂਦੀ ਨਿਖਾਰਿਆ ਕਰਦਾ. ਨਿਆਰੀਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੈਕਾਰੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੈਕਾਰੁ (ਗੁ.। ਪੰਜਾਬੀ ਪੰਕਾਰ*, ਪੈਕਾਰ) ੧. ਚਤੁਰ। ਯਥਾ-‘ਨਿਰਮਲੁ ਸਾਚਿ ਰਤਾ ਪੈਕਾਰੁ’। ੨. (ਸੰ.। ਫ਼ਾਰਸੀ) ਲੜਾਈ, ਜੁੱਧ। ਯਥਾ-‘ਨਿਰਮਲੁ ਸਾਚਿ ਰਤਾ ਪੈਕਾਰੁ’।
----------
* ਪੰਜਾਬ ਵਿਚ ਪੰਕਾਰ-ਮੇਲਿਆਂ ਤੇ ਜਾ ਕੇ ਸੌਦਾ ਵੇਚਣ ਵਾਲੇ ਨੂੰ ਅਤੇ ਆਮ ਤੌਰ ਤੇ ਚਤੁਰ ਆਦਮੀ ਨੂੰ ਕਹਿੰਦੇ ਹਨ। ਮਲੂਮ ਹੁੰਦਾ ਹੈ ਨਿਪੁੰਨ+ਕਾਰ (-ਕੰਮ ਵਿਚ ਜੋ ਲਾਇਕ ਹੋਵੇ) ਤੋਂ ਪੰਕਾਰ ਸੰਖੇਪ ਰੂਪ ਰਹਿ ਗਿਆ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First